ਨਿਹੰਗ ਬਾਣੇ 'ਚ ਆਏ ਨੌਜਵਾਨ ਘਰ ਦੇ ਬਾਹਰੋਂ ਕਰ ਗਏ ਵੱਡਾ ਕਾਂਡ, ਜਦ ਵੇਖਿਆ CCTV ਤਾਂ ਉੱਡੇ ਪਰਿਵਾਰ ਦੇ ਹੋਸ਼

Monday, Jun 17, 2024 - 06:55 PM (IST)

ਨਿਹੰਗ ਬਾਣੇ 'ਚ ਆਏ ਨੌਜਵਾਨ ਘਰ ਦੇ ਬਾਹਰੋਂ ਕਰ ਗਏ ਵੱਡਾ ਕਾਂਡ, ਜਦ ਵੇਖਿਆ CCTV ਤਾਂ ਉੱਡੇ ਪਰਿਵਾਰ ਦੇ ਹੋਸ਼

ਜਲੰਧਰ (ਰਮਨ)-ਸੈਂਟਰਲ ਟਾਊਨ ਇਲਾਕੇ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਨ੍ਹਾਂ ਨੂੰ ਰੋਕਣ 'ਚ ਪੁਲਸ ਨਾਕਾਮ ਸਾਬਤ ਹੋ ਰਹੀ ਹੈ । ਇਸੇ ਤਰ੍ਹਾਂ ਨਿਹੰਗ ਪਹਿਰਾਵੇ ਵਾਲੇ 2 ਨੌਜਵਾਨਾਂ ਨੇ ਸੈਂਟਰਲ ਟਾਊਨ ਇਲਾਕੇ ’ਚ ਇਕ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਕਰ ਲਈ ਅਤੇ ਫ਼ਰਾਰ ਹੋ ਗਏ। ਚੋਰੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ, ਜੇਕਰ ਇਨ੍ਹਾਂ ਚੋਰਾਂ ਬਾਰੇ ਪਤਾ ਲੱਗੇ ਤਾਂ ਮੋਬਾਇਲ ਨੰ. 98151-65650 ’ਤੇ ਸੰਪਰਕ ਕੀਤਾ ਜਾਵੇ। ਘਟਨਾ ਸਬੰਧੀ ਥਾਣਾ ਨੰ. 3 ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

PunjabKesari

ਸ਼ਿਕਾਇਤਕਰਤਾ ਸੀਮਾ ਗੁਪਤਾ ਨੇ ਦੱਸਿਆ ਕਿ ਐਕਟਿਵਾ (ਨੰ. ਪੀ. ਬੀ. 08 ਡੀ. ਡੀ. 3161) ਘਰ ਦੇ ਬਾਹਰ ਖੜ੍ਹੀ ਸੀ। ਕੁਝ ਸਮੇਂ ਬਾਅਦ ਐਕਟਿਵਾ ਗਾਇਬ ਹੋ ਗਈ। ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਵੇਖਿਆ ਕਿ ਨਿਹੰਗਾਂ ਦੇ ਕੱਪੜੇ ਪਹਿਨੇ ਦੋ ਵਿਅਕਤੀਆਂ ਨੇ ਐਕਟਿਵਾ ਚੋਰੀ ਕਰ ਲਈ ਸੀ। ਪੀੜਤਾਂ ਨੇ ਚੋਰੀ ਦੀ ਸੂਚਨਾ ਥਾਣਾ 3 ਦੀ ਪੁਲਸ ਨੂੰ ਦਿੱਤੀ। ਥਾਣਾ 3 ਦੀ ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾਈ ਜਾ ਰਹੀ ਹੈ ਤੇ ਜਲਦੀ ਹੀ ਐਕਟਿਵਾ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਸਤਲੁਜ ਦਰਿਆ 'ਚ ਡੁੱਬਿਆ ਮਾਪਿਆਂ ਦਾ 21 ਸਾਲਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

shivani attri

Content Editor

Related News