2 ਪਰਿਵਾਰਾਂ 'ਤੇ ਰਾਤ ਦੇ ਹਨ੍ਹੇਰੇ 'ਚ ਟੁੱਟਿਆ ਕਹਿਰ, ਜਵਾਨ ਪੁੱਤਾਂ ਦੀ ਮੌਤ ਨੇ ਘਰਾਂ 'ਚ ਵਿਛਾਏ ਸੱਥਰ
Tuesday, Apr 18, 2023 - 08:37 AM (IST)

ਚੋਹਲਾ ਸਾਹਿਬ (ਰਮਨ) : ਇੱਥੇ ਬੀਤੀ ਦੇਰ ਰਾਤ ਇੱਕ ਕਾਰ ਦੇ ਬੇਕਾਬੂ ਹੋਣ ਮਗਰੋਂ ਰੁੱਖ ਨਾਲ ਟਕਰਾਉਣ ਕਾਰਨ 2 ਨੌਜਵਾਨਾ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੋਵੇਂ ਨੌਜਵਾਨ ਆਪਸ 'ਚ ਮਾਸੀ ਦੇ ਪੁੱਤ ਦੱਸੇ ਜਾ ਰਹੇ ਹਨ। ਇਸ ਦੁਖ਼ਦਾਈ ਖਬਰ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਕੁਸ਼ ਨਈਅਰ ਪੁੱਤਰ ਰਮੇਸ਼ ਕੁਮਾਰ ਅਤੇ ਜਤਿਨ ਨਈਅਰ ਪੁੱਤਰ ਪਵਨ ਕੁਮਾਰ ਨਿਵਾਸੀ ਚੋਹਲਾ ਸਾਹਿਬ ਆਪਸ 'ਚ ਮਾਸੀ-ਪੁੱਤ ਭਰਾ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਪੈਣ ਲੱਗੀ ਕਹਿਰ ਦੀ ਗਰਮੀ, ਪਾਰਾ 41 ਡਿਗਰੀ ਤੋਂ ਪਾਰ, ਸੜਕਾਂ 'ਤੇ ਛਾਈ ਸੁੰਨ
ਦੋਵੇਂ ਆਪਣੇ ਦੋਸਤ ਨਿਸ਼ਾਨ ਸਿੰਘ ਪੁੱਤਰ ਸਵਰਣ ਸਿੰਘ ਨਿਵਾਸੀ ਪਿੰਡ ਰੱਤੋਕੇ ਨਾਲ ਬੀਤੀ ਦੇਰ ਰਾਤ ਸਰਹਾਲੀ ਤੋਂ ਪਿੰਡ ਚੋਹਲਾ ਸਾਹਿਬ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਬੇਕਾਬੂ ਹੁੰਦੀ ਹੋਈ ਨਜ਼ਦੀਕ ਪਿੰਡ ਬਾਲਿਆਂਵਾਲੇ ਵਿਖੇ ਰੁੱਖ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਡਰੱਗਜ਼ ਕੇਸ 'ਚ CM ਮਾਨ ਦੀ ਵੱਡੀ ਕਾਰਵਾਈ, PPS ਅਫ਼ਸਰ ਨੂੰ ਕੀਤਾ ਬਰਖ਼ਾਸਤ
ਇਸ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਨਿਸ਼ਾਨ ਸਿੰਘ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਅੰਕੁਸ਼ ਨਈਅਰ ਅਤੇ ਜਤਿਨ ਨਈਅਰ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ