2 ਸਾਲਾ ਬੱਚੇ ਦੀ ਹੱਤਿਆ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ

Wednesday, Dec 18, 2019 - 06:41 PM (IST)

2 ਸਾਲਾ ਬੱਚੇ ਦੀ ਹੱਤਿਆ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ

ਕਪੂਰਥਲਾ (ਵਿਪਨ,ਭੂਸ਼ਣ)— ਕਪੂਰਥਲਾ ਦੇ ਪਿੰਡ ਖੁਖਰੈਣ 'ਚ ਸ਼ੱਕੀ ਹਾਲਾਤ 'ਚ ਹੋਈ 2 ਸਾਲਾ ਬੱਚੇ ਦੀ ਮੌਤ ਦਾ ਮਾਮਲਾ ਸੁਲਝ ਗਿਆ ਹੈ। ਪੁਲਸ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਕਤ 2 ਸਾਲਾ ਬੱਚੇ ਦੀ ਹੱਤਿਆ ਗੁਆਂਢ 'ਚ ਰਹਿਣ ਵਾਲੀ ਔਰਤ ਨੇ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਕੀਤੀ ਸੀ। ਪੁੱਛਗਿੱਛ 'ਚ ਉਸ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਆਦੀ ਦੇ ਮਾਮੇ ਨਾਲ ਉਸ ਔਰਤ ਦੇ ਨਾਜਾਇਜ਼ ਸੰਬੰਧ ਸਨ ਅਤੇ ਉਹ ਚਾਹੁੰਦੀ ਸੀ ਕਿ ਉਸ ਦਾ ਵਿਆਹ ਕਿਸੇ ਤਰੀਕੇ ਰੁੱਕ ਜਾਵੇ। ਇਸੇ ਚੱਕਰ ਉਸ ਘਰ 'ਚ ਖੇਡਣ ਆਏ ਆਦੀ ਨੂੰ ਫੜ ਕੇ ਉਸ ਦਾ ਮੂੰਹ ਦਬਾ ਦੇ ਮੌਤ ਦੇ ਘਾਟ ਉਤਾਰ ਦਿੱਤਾ। ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਵਾਸ਼ਿੰਗ ਮਸ਼ੀਨ 'ਚ ਸੁੱਟ ਦਿੱਤੀ ਸੀ।

PunjabKesari

ਬੱਚਿਆਂ ਨਾਲ ਖੇਡਣ ਗਿਆ ਸੀ ਦੋ ਸਾਲਾ ਮਾਸੂਮ
ਡੀ. ਐੱਸ. ਪੀ. ਸਬ ਡਿਵੀਜ਼ਨ ਹਰਿੰਦਰ ਸਿੰਘ ਗਿਲ ਨੇ ਦੱਸਿਆ ਕਿ 17 ਦਸੰਬਰ 2019 ਨੂੰ ਕਰੀਬ 3 ਵਜੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਪਿੰਡ ਖੁਖਰੈਣ ਤੋਂ ਇਕ 2 ਸਾਲ ਦੇ ਮਾਸੂਮ ਬੱਚੇ ਦੇ ਘੁੰਮ ਹੋਣ ਦੀ ਸੂਚਨਾ ਮਿਲੀ ਸੀ। ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਸਤਪਾਲ ਸਿੰਘ ਨੇ ਜਦੋਂ ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁਂਚ ਜਾਂਚ ਕੀਤੀ ਤਾਂ ਪਤਾ ਲੱਗਾ ਕਿ 2 ਸਾਲ ਦਾ ਮਾਸੂਮ ਬੱਚਾ ਆਦੀਰਾਜ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਫਰੀਦ ਸਰਾਏ ਥਾਣਾ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਆਪਣੀ ਮਾਤਾ ਸੁਨੀਤਾ ਰਾਣੀ ਦੇ ਨਾਲ ਪਿੰਡ ਖੁਖਰੈਣ 'ਚ ਆਪਣੇ ਮਾਮਾ ਗਗਨਦੀਪ ਸਿੰਘ ਉਰਫ ਗਗਾ ਪੁੱਤਰ ਰਾਮ ਸਿੰਘ ਦੇ ਵਿਆਹ 'ਚ ਆਇਆ ਸੀ ।

ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਆਦੀਰਾਜ ਸਿੰਘ 3 ਹੋਰ ਬੱਚਿਆ ਨਾਲ ਖੇਡਣ ਲਈ ਮਨਪ੍ਰੀਤ ਕੌਰ ਉਰਫ ਰਾਜ ਪਤਨੀ ਮਲਕੀਤ ਸਿੰਘ ਦੇ ਘਰ ਖੇਡਣ ਲਈ ਗਿਆ ਸੀ ਪਰ ਦੂਜੇ ਬੱਚੇ ਨੂੰ ਖੇਡ ਕੇ ਆਪਣੇ ਘਰ ਆ ਗਏ ਸਨ ਪਰ ਅਦੀਰਾਜ ਸਿੰਘ ਦਾ ਕੋਈ ਸੁਰਾਗ ਨਹੀ ਮਿਲਿਆ ਸੀ। ਜਿਸ ਦੌਰਾਨ ਜਦੋਂ ਪੁਲਸ ਟੀਮ ਨੇ ਪੂਰੇ ਮਾਮਲੇ ਦੀ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਦੇ ਹੁਕਮਾਂ 'ਤੇ ਐੱਸ. ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ 'ਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੇ ਆਸਪਾਸ ਦੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਨ ਦੇ ਬਾਅਦ ਜਦੋਂ ਸ਼ਕ ਪੈਣ 'ਤੇ ਮਨਪ੍ਰੀਤ ਕੌਰ ਉਰਫ ਰਾਜ ਦੇ ਘਰ ਦੀ ਤਲਾਸ਼ੀ ਦੌਰਾਨ ਵਾਸ਼ਿੰਗ ਮਸ਼ੀਨ ਦੀ ਜਾਂਚ ਕੀਤੀ ਤਾਂ ਵਾਸ਼ਿੰਗ ਮਸ਼ੀਨ ਵਿੱਚੋਂ ਆਦੀਰਾਜ ਸਿੰਘ ਦੀ ਲਾਸ਼ ਮਿਲੀ।

PunjabKesari

ਆਦੀਰਾਜ ਦੇ ਮਾਮੇ ਨਾਲ ਸਨ ਪ੍ਰੇਮ ਸੰਬੰਧ
ਜਿਸ ਦੇ ਆਧਾਰ 'ਤੇ ਜਦੋਂ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜਮ ਮਹਿਲਾ ਮਨਪ੍ਰੀਤ ਸਿੰਘ ਉਰਫ ਰਾਜ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਤਾਂ ਉਸ ਨੇ ਸਨਸਨੀਖੇਜ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਸ ਦੇ ਮ੍ਰਿਤਕ ਬੱਚੇ ਆਦੀਰਾਜ ਸਿੰਘ ਦੇ ਮਾਮਾ ਗਗਨਦੀਪ ਸਿੰਘ ਉਰਫ ਗਗਾ ਦੇ ਨਾਲ ਪ੍ਰੇਮ ਸੰਬੰਧ ਸਨ ਪਰ ਉਹ ਗਗਨਦੀਪ ਸਿੰਘ ਦੇ ਵਿਆਹ ਨੂੰ ਲੈ ਕੇ ਬੇਹੱਦ ਗੁੱਸੇ 'ਚ ਸੀ, ਜਿਸ ਦੇ ਕਾਰਨ ਉਸ ਨੇ ਗਗਨਦੀਪ ਸਿੰਘ ਦੇ ਵਿਆਹ ਵਿੱਚ ਰੁਕਾਵਟ ਪਾਉਣ ਦੇ ਮਕਸਦ ਨਾਲ ਬੇਹੱਦ ਭਿਆਨਕ ਸਾਜਿਸ਼ ਨੂੰ ਅੰਜਾਮ ਦਿੰਦੇ ਹੋਏ ਆਪਣੇ ਘਰ ਆਏ 2 ਸਾਲ ਦੇ ਮਾਸੂਮ ਬੱਚੇ ਅਦੀਰਾਜ ਸਿੰਘ ਦਾ ਗਲਾ ਘੋਟ ਕੇ ਉਸ ਦੀ ਲਾਸ਼ ਨੂੰ ਵਾਸ਼ਿੰਗ ਮਸ਼ੀਨ 'ਚ ਲੁਕਾ ਦਿੱਤਾ ਤਾਂਕਿ ਉਹ ਬਾਅਦ 'ਚ ਲਾਸ਼ ਨੂੰ ਖੁਰਦਬੁਰਦ ਕਰ ਸਕੇ।ਆਦੀ ਦੀ ਮਾਂ ਸੁਨੀਤਾ ਦੇ ਬਿਆਨਾਂ 'ਤੇ ਮਨਪ੍ਰੀਤ ਸਿੰਘ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰਾਤ ਦੇ ਸਮੇਂ ਲਾਸ਼ ਸੁੱਟਣਾ ਸੀ ਸੁੰਨਸਾਨ ਥਾਂ 'ਤੇ
ਮੁਲਜਮ ਮਹਿਲਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਰਾਤ ਦੇ ਸਮੇਂ ਆਦੀਰਾਜ ਸਿੰਘ ਦੀ ਲਾਸ਼ ਨੂੰ ਸੁੰਨਸਾਨ ਸਥਾਨ 'ਚ ਸੁੱਟਣਾ ਸੀ । ਡੀ. ਐੱਸ. ਪੀ. ਸਬ ਡਿਵੀਜ਼ਨ ਗਿਲ ਨੇ ਦੱਸਿਆ ਕਿ ਮੁਲਜਮ ਮਹਿਲਾ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੇ ਦੌਰਾਨ ਕਈ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ । ਉਥੇ ਹੀ ਮ੍ਰਿਤਕ ਬੱਚੇ ਆਦੀਰਾਜ ਸਿੰਘ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕਰਕੇ ਲਾਸ਼ ਨੂੰ ਵਾਰਿਸਾ ਦੇ ਹਵਾਲੇ ਕਰ ਦਿੱਤੀ ਹੈ। ਇਸ ਪੱਤਰਕਾਰ ਸੰੰਮਲੇਨ ਵਿਚ ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਸਤਪਾਲ ਸਿੰਘ ਵੀ ਮੌਜੂਦ ਸਨ


author

shivani attri

Content Editor

Related News