ਪੈਸਾ-ਪੈਸਾ ਜੋੜਣ ਵਾਲੇ ਬਜ਼ੁਰਗ ਨਾਲ ਵਾਪਰੀ ਅਣਹੋਣੀ, 2 ਔਰਤਾਂ ਲੁੱਟ ਕੇ ਲੈ ਗਈਆਂ ਜ਼ਿੰਦਗੀ ਦੀ ਪੂੰਜੀ (ਵੀਡੀਓ)
Tuesday, Oct 03, 2023 - 06:24 PM (IST)
ਝਬਾਲ (ਨਰਿੰਦਰ)- ਤਰਨਤਾਰਨ 'ਚ ਚੋਰਾਂ ਦੀ ਦਹਿਸ਼ਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਬੀੜ ਬਾਬਾ ਬੁੱਢਾ ਸਾਹਿਬ ਦੀ ਪੰਜਾਬ ਨੈਸ਼ਨਲ ਬੈਂਕ ’ਚ 2 ਔਰਤਾਂ ਜੋ ਵੇਖਣ ਨੂੰ ਕਿਸੇ ਚੰਗੇ ਘਰਾਣੇ ਦੀਆਂ ਲੱਗ ਰਹੀਆਂ ਸਨ, ਉਨ੍ਹਾਂ ਨੇ ਬੈਂਕ ’ਚ ਖੜ੍ਹੇ ਇਕ ਗਰੀਬ ਬਜ਼ੁਰਗ ਵਿਅਕਤੀ ਦੀ ਜੇਬ ’ਚੋਂ 40 ਹਜ਼ਾਰ ਰੁਪਏ ਬੜੀ ਹੁਸ਼ਿਆਰੀ ਨਾਲ ਕੱਢ ਲਏ। ਬਜ਼ੁਰਗ ਵਿਅਕਤੀ ਨੇ ਪੈਸੇ ਅਜੇ ਬੈਂਕ ’ਚੋਂ ਕਢਵਾਏ ਹੀ ਸਨ, ਜੋ ਉਕਤ ਔਰਤਾਂ ਪੈਸੇ ਕੱਢਕੇ ਫ਼ਰਾਰ ਹੋ ਗਈਆਂ, ਜਿਨ੍ਹਾਂ ਦੀ ਸਾਰੀ ਘਟਨਾ ਬੈਂਕ ’ਚ ਲੱਗੇ ਕੈਮਰਿਆਂ ’ਚ ਕੈਦ ਹੋ ਗਈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੂਜੇ ਦਿਨ ਸੇਵਾ ਕਰਨ ਪਹੁੰਚੇ ਰਾਹੁਲ ਗਾਂਧੀ, ਲੰਗਰ ਹਾਲ 'ਚ ਕਰ ਰਹੇ ਸੇਵਾ
ਇਹ ਸਾਰੀ ਘਟਨਾ ਸੋਸ਼ਲ ਮੀਡੀਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਇਲਾਕੇ ’ਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਪਈ ਹੈ ਅਤੇ ਲੋਕ ਇਨ੍ਹਾਂ ਚੋਰ ਔਰਤਾਂ ਨੂੰ ਗਾਲਾਂ ਕੱਢ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਵਿਅਕਤੀ ਗਿਆਨ ਸਿੰਘ ਠੱਟਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਕੁੱਲੀ ਦਾ ਕੰਮ ਕਰਦਾ ਹੈ, ਉਸ ਨੇ ਬੈਂਕ ’ਚੋਂ 40 ਹਜ਼ਾਰ ਜੋ ਬਚਾ ਕੇ ਰੱਖੇ ਸਨ ਤਾਂ ਬੈਂਕ 'ਚੋਂ ਕਢਵਾਏ ਕੇ ਜੇਬ ’ਚ ਪਾ ਲਏ। ਉਸ ਨੇ ਦੱਸਿਆ ਕਿ ਉਹ ਅਜੇ ਬੈਂਕ ਅਧਿਕਾਰੀ ਨਾਲ ਗੱਲ ਕਰ ਰਿਹਾ ਸੀ ਕਿ ਪਿੱਛੋਂ 2 ਔਰਤਾਂ ਉਸ ਦੇ ਪਿੱਛੇ ਲਾਈਨ ’ਚ ਖਲ੍ਹੋ ਗਈਆਂ ਅਤੇ ਛੇਤੀ ਹੀ ਚਲੇ ਵੀ ਗਈਆਂ।
ਇਹ ਵੀ ਪੜ੍ਹੋ- ਅਜਨਾਲਾ ਦੇ ਸਕੂਲ ਬਾਹਰ ਕੁੜੀਆਂ ਨੂੰ ਤੰਗ ਕਰਨ ਵਾਲੇ ਨੌਜਵਾਨਾਂ ਦੀ ਆਈ ਸ਼ਾਮਤ, ਪੁਲਸ ਨੇ ਇੰਝ ਸਵਾਰੀ ਭੁਗਤ
ਉਨ੍ਹਾਂ ਦੇ ਜਾਣ ਬਾਅਦ ਜਦੋਂ ਉਸ ਨੇ ਆਪਣੀ ਜੇਬ ’ਚ ਹੱਥ ਪਾਇਆ ਤਾਂ ਖਾਲੀ ਜੇਬ ਦੇਖ ਉਸ ਦੇ ਹੋਸ਼ ਉੱਡ ਗਏ। ਬਾਅਦ ’ਚ ਕੈਮਰੇ ਚੈਕ ਕਰਨ ’ਤੇ ਪਿੱਛੇ ਖੜੀਆਂ ਉਹੀ ਔਰਤਾਂ ਦੀ ਪੈਸੇ ਕੱਢਣ ਦੀ ਸਾਰੀ ਵੀਡੀਓ ਸਾਹਮਣੇ ਆਈ ਗਈ। ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੇ ਆਧਾਰ ’ਤੇ ਕਾਰਵਾਈ ਕਰ ਰਹੀ ਹੈ, ਪੁਲਸ ਅਨੁਸਾਰ ਜਲਦੀ ਹੀ ਪੁਲਸ ਇਨ੍ਹਾਂ ਔਰਤਾਂ ਤੱਕ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ 9 ਸਾਲਾ ਕਰਾਟੇ ਖਿਡਾਰੀ ਨੇ ਵਿਦੇਸ਼ 'ਚ ਮਾਰੀਆਂ ਵੱਡੀਆਂ ਮੱਲਾਂ, ਦਾਦਾ-ਦਾਦੀ ਨੇ ਨੱਚ-ਨੱਚ ਪੁੱਟੀ ਧਰਤੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8