10 ਕਿਲੋ ਭੁੱਕੀ ਸਣੇ 2 ਔਰਤਾਂ ਕਾਬੂ

Wednesday, Dec 13, 2017 - 02:36 AM (IST)

10 ਕਿਲੋ ਭੁੱਕੀ ਸਣੇ 2 ਔਰਤਾਂ ਕਾਬੂ

ਗਿੱਦੜਬਾਹਾ,   (ਚਾਵਲਾ)-  ਪੁਲਸ ਵੱਲੋਂ ਗਸ਼ਤ ਦੌਰਾਨ 2 ਔਰਤਾਂ ਤੋਂ 10 ਕਿਲੋ ਭੁੱਕੀ ਬਰਾਮਦ ਕਰਨ ਦਾ ਪਤਾ ਲੱਗਾ ਹੈ। 
ਇਸ ਸਬੰਧੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ ਅਤੇ ਸਾਥੀ ਮੁਲਾਜ਼ਮਾਂ ਨਾਲ ਲੰਬੀ ਰੋਡ 'ਤੇ ਗਸ਼ਤ ਦੌਰਾਨ ਦੋ ਔਰਤਾਂ ਨੂੰ ਬੋਰੀ ਸਿਰ 'ਤੇ ਚੁੱਕਦੇ ਆਉਂਦੇ ਵੇਖਿਆ। ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਜਦੋਂ ਉਨ੍ਹਾਂ ਨੂੰ ਰੋਕ ਕੇ ਬੋਰੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ 10 ਕਿਲੋ ਭੁੱਕੀ ਬਰਾਮਦ ਹੋਈ। ਉਕਤ ਔਰਤਾਂ ਦੀ ਪਛਾਣ ਗੁਰਮੀਤ ਕੌਰ ਵਾਸੀ ਡੱਬਵਾਲੀ ਅਤੇ ਜਸਮੇਲ ਕੌਰ ਵਾਸੀ ਘੁੰਮਣ ਕਲਾਂ ਜ਼ਿਲਾ ਬਠਿੰਡਾ ਵਜੋਂ ਹੋਈ। 


Related News