ਨਸ਼ੀਲਾ ਪਾਊਡਰ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ, ਦੋ ਔਰਤਾਂ ਸਮੇਤ 3 ਕਾਬੂ

Friday, Aug 04, 2017 - 05:26 PM (IST)

ਮੋਗਾ (ਅਜ਼ਾਦ)-ਮੋਗਾ ਪੁਲਸ ਵਲੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੀਆਂ ਦੋ ਮਹਿਲਾਵਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਕੇ ਉਸ ਤੋਂ ਨਸ਼ੀਲਾ ਪਾਊਡਰ ਅਤੇ ਨਸ਼ੀਲੀ ਦਵਾਈਆਂ ਬਰਾਮਦ ਕੀਤੀਆਂ। ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ।
ਪਹਿਲਾ ਮਾਮਲਾ........
ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਭਾਗਮੱਲ ਨੇ ਪੁਲਸ ਪਾਰਟੀ ਸਮੇਤ ਗਸਤ ਦੌਰਾਨ ਕਿਰਨਪ੍ਰੀਤ ਕੌਰ ਨਿਵਾਸੀ ਪਿੰਡ ਭਿੰਡਰ ਕਲਾਂ ਨੂੰ ਕਾਬੂ ਕਰਕੇ 100 ਗੋਲੀਆਂ ਐਲਪ੍ਰੈਕਸ ਜੋ ਨਸ਼ੇ ਦੇ ਤੌਰ 'ਤੇ ਪ੍ਰਯੋਗ ਕੀਤੀਆਂ ਜਾਂਦੀਆਂ ਹਨ, ਬਰਾਮਦ ਕੀਤੀਆਂ ਗਈਆਂ। ਕਥਿਤ ਦੋਸ਼ੀ ਮਹਿਲਾ ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੂਸਰਾ ਮਾਮਲਾ.........
ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸਤ ਦੌਰਾਨ ਪਿੰਡ ਲੋਹਗੜ੍ਹ ਦੇ ਕੋਲੋਂ ਰਾਣੀ ਨਿਵਾਸੀ ਪਿੰਡ ਭਿੰਡਰ ਕਲਾਂ ਨੂੰ ਕਾਬੂ ਕਰਕੇ 250 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਕਥਿਤ ਦੋਸ਼ੀ ਮਹਿਲਾ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਤੀਸਰਾ ਮਾਮਲਾ .......
ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸਤ ਦੌਰਾਨ ਪਿੰਡ ਦੋਲੇਵਾਲਾ ਦੇ ਕੋਲੋਂ ਪਰਮਜੀਤ ਸਿੰਘ ਉਰਫ ਪੰਮਾ ਨਿਵਾਸੀ ਪਿੰਡ ਦੋਲੇਵਾਲਾ ਨੂੰ ਕਾਬੂ ਕਰਕੇ 150 ਨਸ਼ੀਲੀਆਂ ਗੋਲੀਆਂ ਐਲਪਰਾਸੇਫ ਬਰਾਮਦ ਕੀਤੀਆਂ। ਕਥਿਤ ਦੋਸ਼ੀ ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Related News