ਸ਼ਰਾਬ ਸਮੇਤ 2 ਔਰਤਾਂ ਗ੍ਰਿਫ਼ਤਾਰ, 1 ਫਰਾਰ

12/03/2017 12:22:03 AM

ਗੁਰਦਾਸਪੁਰ,   (ਵਿਨੋਦ)-  ਗੁਰਦਾਸਪੁਰ ਸਦਰ ਪੁਲਸ ਨੇ ਇਕ ਔਰਤ ਨੂੰ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸੀ ਕਿ ਇਕ ਔਰਤ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਾਲਾਸ਼ੀ ਲੈਣ ਤੇ ਉਸ ਤੋਂ 6750 ਮਿ. ਲੀਟਰ ਸ਼ਰਾਬ ਬਰਾਮਦ ਹੋਈ। ਮਹਿਲਾ ਦੀ ਪਛਾਣ ਕਲਪਨਾ ਪਤਨੀ ਪ੍ਰਭਦੇਵ ਨਿਵਾਸੀ ਪਿੰਡ ਸ਼ੇਖੁਪੁਰਾ ਦੇ ਰੂਪ ਵਿਚ ਹੋਈ। ਦੋਸ਼ੀ ਮਹਿਲਾ ਦੇ ਵਿਰੁੱਧ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਸਿਟੀ ਪੁਲਸ ਸਟੇਸਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਰਜਿੰਦਰ ਕੁਮਾਰ ਪੁਲਸ ਪਾਰਟੀ ਦੇ ਨਾਲ ਪਿੰਡ ਮਾਨਕੌਰ ਇਲਾਕੇ ਦੇ ਵਿਚ ਗਸ਼ਤ ਕਰ ਰਹੇ ਸੀ ਕਿ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ ਕਿ ਇਕ ਔਰਤ ਸਰੀਫਾਂ ਪਤਨੀ ਰਾਮ ਲਾਲ ਨਿਵਾਸੀ ਪਿੰਡ ਮਾਨਕੌਰ ਆਪਣੇ ਘਰ ਵਿਚ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ। ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਉਕਤ ਔਰਤ ਨੂੰ ਸ਼ਰਾਬ ਸਮੇਤ ਫੜਿਆ ਜਾ ਸਕਦਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਸਰੀਫਾਂ ਦੇ ਘਰ 'ਤੇ ਛਾਪਾਮਾਰੀ ਕੀਤੀ ਤਾਂ ਉਥੋਂ 7500 ਮਿ. ਲੀਟਰ ਸ਼ਰਾਬ ਬਰਾਮਦ ਕਰਕੇ ਉਸ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ।ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਸੁਰਜੀਤ ਕੁਮਾਰ ਪੁਲਸ ਪਾਰਟੀ ਦੇ ਨਾਲ ਪਿੰਡ ਅਬਲਖੈਰ ਦੇ ਕੋਲ ਗਸ਼ਤ ਕਰ ਰਿਹਾ ਸੀ ਕਿ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਿਤ ਕੀਤਾ ਕਿ ਇਕ ਔਰਤ ਕਮਲਾ ਪਤਨੀ ਜੱਸਾ ਨਿਵਾਸੀ ਬਰਿਆਰ ਸ਼ਰਾਬ ਵੇਚਣ ਦਾ ਨਾਜਾਇਜ਼ ਧੰਦਾ ਕਰਦੀ ਹੈ ਅਤੇ ਇਸ ਸਮੇਂ ਪਿੰਡ ਅਬਲਖੈਰ ਦੇ ਕੋਲ ਸ਼ਰਾਬ ਵੇਚਣ ਲਈ ਗਾਹਕ ਦੀ ਤਲਾਸ਼ ਕਰ ਰਹੀ ਹੈ।ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਦੱਸੇ ਸਥਾਨ 'ਤੇ ਛਾਪਾ ਮਾਰਿਆ ਤਾਂ ਦੋਸ਼ੀ ਔਰਤ ਉਥੋਂ ਭੱਜਣ ਵਿਚ ਸਫ਼ਲ ਹੋ ਗਈ ਪਰ ਸ਼ਰਾਬ ਉਥੇ ਛੱਡ ਗਈ। ਪੁਲਸ ਨੇ ਮੌਕੇ 'ਤੇ 15000 ਮਿ.ਲੀਟਰ ਸ਼ਰਾਬ ਬਰਾਮਦ ਕਰ ਕੇ ਦੋਸ਼ੀ ਔਰਤ ਦੇ ਵਿਰੁੱਧ ਕੇਸ ਦਰਜ ਕਰ ਲਿਆ।


Related News