ਨਵਾਂਸ਼ਹਿਰ ਪੁਲਸ ਦੀ ਵੱਡੀ ਕਾਰਵਾਈ, 190 ਕਰੋੜ ਦੀ ਹੈਰੋਇਨ ਤੇ ਹਥਿਆਰਾਂ ਸਣੇ 2 ਤਸਕਰ ਕੀਤੇ ਗ੍ਰਿਫ਼ਤਾਰ
Sunday, Aug 28, 2022 - 05:17 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਨਸ਼ਾ ਤਸਕਰਾਂ ਖ਼ਿਲਾਫ਼ ਪੁਲਸ ਨੇ ਰੇਡ ਦੌਰਾਨ ਕਾਰਵਾਈ ਕਰਦੇ ਹੋਏ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਕਰੀਬ 38 ਕਿਲੋ ਹੈਰੋਇਨ ਤੇ ਹਥਿਆਰਾਂ ਸਮੇਤ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਦੀ ਕੀਮਤ 190 ਕਰੋੜ ਰਪਏ ਦੱਸੀ ਜਾ ਰੀਹ ਹੈ। ਮਿਲੀ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੇਡ ਕੀਤੀ। ਇਸ ਰੇਡ ਦੌਰਾਨ ਪੁਲਸ ਦੇ ਹੱਥ 38 ਕਿਲੋ ਹੈਰੋਇਨ ਲੱਗੀ ਹੈ। ਇੰਨਾ ਹੀ ਨਹੀਂ ਪੁਲਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: CM ਮਾਨ ਦੀ ਜਲੰਧਰ ਫੇਰੀ ਤੋਂ ਪਹਿਲਾਂ BMC ਚੌਂਕ ’ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਅਲਰਟ ’ਤੇ ਪੁਲਸ
ਜਿਸ ਸਬੰਧੀ ਸ਼੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ. ਪੀ. ਐੱਸ. ਇੰਸਪੈਕਟਰ ਜਨਰਲ ਆਫ਼ ਪੁਲਸ ਲੁਧਿਆਣਾ ਰੇਂਜ ਲੁਧਿਆਣਾ ਅਤੇ ਭਾਗੀਰਥ ਮੀਨਾ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਕਾਨਫ਼ਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27-08-2022 ਨੂੰ ਐੱਸ. ਆਈ. ਸੁਰਿੰਦਰ ਸਿੰਘ ਸੀ. ਆਈ. ਏ. ਸਟਾਫ਼ ਸ਼ਹੀਦ ਭਗਤ ਸਿੰਘ ਨਗਰ ਸਮੇਤ ਪੁਲਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਪੁੱਤਰ ਰੋਸ਼ਨ ਲਾਲ ਵਾਸੀ ਰੱਕੜਾ ਢਾਹਾ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜੋ ਕਈ ਅਪਰਾਧਿਕ ਮਾਮਲਿਆ ਵਿਚ ਪੁਲਸ ਨੂੰ ਲੋੜੀਂਦਾ ਹੈ, ਆਪਣੇ ਸਾਥੀ ਕੁਲਵਿੰਦਰ ਰਾਮ ਉਰਫ਼ ਕਿੰਦਾ ਪੁੱਤਰ ਤਰਸੇਮ ਲਾਲ ਵਾਸੀ ਮਹਿੰਦਪੁਰ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਬਿੱਟੂ ਪੁੱਤਰ ਸੋਨੀਆ ਵਾਸੀ ਵਾਰਡ ਨੰਬਰ 05 ਬਲਾਚੌਰ ਥਾਣਾ ਸਿਟੀ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸੋਮ ਨਾਥ ਉਰਫ਼ ਬਿੱਕੋ ਪੁੱਤਰ ਮਹਿੰਦਰ ਸਿੰਘ ਵਾਸੀ ਕਰਾਵਰ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਮਿਲ ਕੇ ਬਾਹਰਲੇ ਰਾਜਾ ਤੋਂ ਟਰੱਕ ਰਾਹੀਂ ਭਾਰੀ ਮਾਤਰਾ ਵਿੱਚ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਇਸ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ. ਆਈ. ਸੁਰਿੰਦਰ ਸਿੰਘ ਸੀ. ਆਈ. ਏ. ਸਟਾਫ਼ ਨਵਾਸ਼ਹਿਰ ਨੇ ਮੁਕੱਦਮਾ ਨੰਬਰ 138 ਮਿਤੀ 27-08-22 ਅ/ਧ 21/25/29-61-85 NDPS Act ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ।
ਮੁਕੱਦਮਾ ਦਰਜ ਰਜਿਸਟਰ ਕਰਨ ਤੋਂ ਬਾਅਦ ਐੱਸ. ਆਈ. ਸੁਰਿੰਦਰ ਸਿੰਘ ਸੀ. ਆਈ. ਏ. ਸਟਾਫ਼ ਸ਼ਹੀਦ ਭਗਤ ਸਿੰਘ ਨਗਰ ਸਮੇਤ ਪੁਲਸ ਪਾਰਟੀ ਨੇ ਮੌਕਾ ਤੇ ਰਣਜੀਤ ਸਿੰਘ ਉੱਪ ਕਪਤਾਨ ਪੁਲਸ ਸਬ-ਡਿਵੀਜ਼ਨ ਨਵਾਂਸ਼ਹਿਰ ਨੂੰ ਬੁਲਾ ਕੇ ਅਗਵਾਈ ਵਿੱਚ ਮਹਾਲੋ ਬਾਈਪਾਸ ਵਿਖੇ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕੀਤੀ ਗਈ। ਚੈਕਿੰਗ ਦੌਰਾਨ ਟਰੱਕ ਨੰਬਰੀ PB-04V- 6366 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾ ਟਰੱਕ ਡਰਾਈਵਰ ਕੁਲਵਿੰਦਰ ਰਾਮ ਉਰਫ਼ ਕਿੰਦਾ ਨੇ ਟਰੱਕ ਨੂੰ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੁਲਸ ਪਾਰਟੀ ਵੱਲੋਂ ਮੌਕੇ 'ਤੇ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਇਕ ਹੋਰ ਸਾਥੀ ਬਿੱਟੂ ਨੂੰ ਵੀ ਟਰੱਕ ਵਿੱਚੋਂ ਮੌਕੇ 'ਤੇ ਕਾਬੂ ਕਰ ਲਿਆ। ਟਰੱਕ ਦੀ ਤਲਾਸ਼ੀ ਕਰਨ 'ਤੇ ਉਸ ਦੀ ਟੂਲ ਵਿੱਚ ਰੱਖੀ ਤਰਪਾਲਾ ਦੇ ਵਿਚ ਲੁਕਾ ਛੁਪਾ ਕੇ ਰੱਖੀ ਹੋਈ 38 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਦੋਸ਼ੀ:-
ਗ੍ਰਿਫ਼ਤਾਰ ਕੀਤੇ ਦੋਸ਼ੀ
1.ਕੁਲਵਿੰਦਰ ਰਾਮ ਉਰਫ਼ ਕਿੰਦਾ ਪੁੱਤਰ ਤਰਸੇਮ ਵਾਸੀ ਮਹਿੰਦਪੁਰ ਥਾਣਾ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
2. ਬਿੱਟੂ ਪੁੱਤਰ ਸੋਨੀਆ ਵਾਸੀ ਵਾਰਡ ਨੰ: 05, ਭੱਦੀ ਰੋਡ ਬਲਾਚੌਰ ਥਾਣਾ ਸਿਟੀ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਦੋਸ਼ੀ ਜਿਨ੍ਹਾਂ ਦੀ ਗ੍ਰਿਫ਼ਤਾਰੀ ਬਾਕੀ ਹੈ
3.ਰਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਪੁੱਤਰ ਰੌਸ਼ਨ ਲਾਲ ਵਾਸੀ ਰੱਕੜਾ ਢਾਹਾਂ ਥਾਣਾ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
4.ਸੋਮ ਨਾਥ ਉਰਫ਼ ਬਿੱਕੋ ਪੁੱਤਰ ਮਹਿੰਦਰ ਸਿੰਘ ਵਾਸੀ ਕਰਾਵਰ ਥਾਣਾ ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ ਨਗਰ
ਇਹ ਹੋਈ ਬ੍ਰਾਮਦਗੀ :-
1.38 ਕਿਲੋਗ੍ਰਾਮ ਹੈਰੋਇਨ
2.ਟਰੱਕ ਨੰਬਰੀ ਪੀ.ਬੀ. 04 ਵੀ 6366
ਟਰੱਕ ਡਰਾਈਵਰ ਕੁਲਵਿੰਦਰ ਰਾਮ ਉਰਫ਼ ਕਿੰਦਾ ਨੇ ਆਪਣੀ ਮੁੱਢਲੀ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਨੂੰ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਦਾ ਟੈਲੀਗ੍ਰਾਮ ਐਪ ਰਾਹੀ ਫੋਨ ਕਰਕੇ ਉਸ ਨੂੰ ਭੁਜ ਗੁਜਰਾਤ ਤੋਂ ਟਰੱਕ ਰਾਹੀ ਹੈਰੋਇਨ ਲਿਆਉਣ ਲਈ ਕਿਹਾ ਸੀ, ਜੋ ਉਹ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਦੁਆਰਾ ਦੱਸੇ ਗਏ ਪਤਾ 'ਤੇ ਚੱਲ ਗਿਆ ਸੀ। ਇਥੇ ਇਕ ਵਿਅਕਤੀ ਆਇਆ, ਜਿਸ ਨੂੰ ਉਹ ਜਾਣਦਾ ਨਹੀ ਸੀ, ਉਹ ਉਸ ਦੀ ਗੱਡੀ ਵਿੱਚ ਇਹ ਹੈਰੋਇਨ ਦੀ ਖੇਪ ਰੱਖ ਕੇ ਗਿਆ ਸੀ ਅਤੇ ਉਸ ਨੇ ਅੱਗੇ ਇਹ ਹੈਰੋਇਨ ਦੀ ਖੇਪ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਦੇ ਕਹਿਣ ਅਤੇ ਉਸ ਵਲੋਂ ਦੱਸੇ ਵਿਅਕਤੀ ਪਾਸ ਪਹੁੰਚਾਉਣੀ ਸੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ 'ਚ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ
ਤਫ਼ਤੀਸ਼ ਦੌਰਾਨ ਕੁਲਵਿੰਦਰ ਰਾਮ ਉਰਫ ਕਿੰਦਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਦੇ ਕਹਿਣ 'ਤੇ ਜਨਵਰੀ ਮਹੀਨੇ ਵਿੱਚ ਸ਼੍ਰੀਨਗਰ ਦੇ ਨੇੜੇ ਉੜੀ ਤੋਂ ਇਕ ਵਾਰ 10 ਕਿਲੋਗ੍ਰਾਮ ਅਤੇ ਦੂਜੀ ਵਾਰ 20 ਕਿਲੋਗ੍ਰਾਮ ਹੈਰੋਇਨ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਵਲੋਂ ਦੱਸੇ ਹੋਏ ਵਿਅਕਤੀ ਪਾਸੋਂ ਦੋਨੋਂ ਵਾਰ ਇਹ ਹੈਰੋਇਨ ਲੈ ਆਇਆ ਸੀ।
ਇਸ ਤੋਂ ਇਲਾਵਾ ਉਹ ਦਿੱਲੀ ਤੋਂ ਵੀ ਇਸ ਸਾਲ 01 ਕਿਲੋ ਹੈਰੋਇਨ ਰਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਦੇ ਕਹਿਣ 'ਤੇ ਉਸ ਵੱਲੋਂ ਦੱਸੇ ਹੋਏ ਵਿਅਕਤੀ ਤੋਂ ਲੈ ਕੇ ਆਇਆ ਸੀ ਅਤੇ ਇਹ ਹੈਰੋਇਨ ਉਸ ਨੇ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਵੱਲੋਂ ਦੱਸੇ ਅਨੁਸਾਰ ਉਸ ਵੱਲੋਂ ਭੇਜੇ ਵਿਅਕਤੀਆਂ ਨੂੰ ਦੇ ਦਿੱਤੀ ਸੀ। ਇਸ ਮੁਕੱਦਮੇ ਵਿਚ ਰਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਅਤੇ ਸੋਮ ਨਾਥ ਉਰਫ਼ ਬਿੱਕੋ ਦੀ ਗ੍ਰਿਫ਼ਤਾਰੀ ਬਾਕੀ ਹੈ। ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ। ਹੈਰੋਇਨ ਦੀ ਖੇਪ ਸਬੰਧੀ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ। ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਜੋਕਿ ਪੇਸ਼ੇਵਰ ਮੁਲਜ਼ਮ ਹੈ ਅਤੇ ਇਸ ਖ਼ਿਲਾਫ਼ ਪਹਿਲਾਂ ਹੀ ਕਤਲ, ਲੜਾਈ ਝਗੜਾ, ਗੈਰ ਕਾਨੂੰਨੀ ਗਤੀਵਿਧੀਆ, ਦੇ ਹੇਠ ਲਿਖੇ 19 ਮੁਕੱਦਮੇ ਦਰਜ ਹਨ। ਉਥੇ ਹੀ ਦੋਸ਼ੀ ਕੁਲਵਿੰਦਰ ਰਾਮ ਉਰਫ਼ ਕਿੰਦਾ ਖ਼ਿਲਾਫ਼ ਪਹਿਲਾਂ ਵੀ ਥਾਣਾ ਨੂਰਮਹਿਲ ਵਿਖੇ 03 ਕੁਇੰਟਲ 45 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਇਕ ਮੁਕੱਦਮਾ ਦਰਜ ਹੈ, ਜਿਸ ਵਿਚ ਇਸ ਨੂੰ 10 ਸਾਲ ਦੀ ਸਜਾ ਹੋ ਚੁੱਕੀ ਹੈ ਜਿਸ ਵਿਚ ਇਹ ਜ਼ਮਾਨਤ 'ਤੇ ਹੈ।
ਇਹ ਵੀ ਪੜ੍ਹੋ: ਕੱਲ੍ਹ ਜਲੰਧਰ ਦੇ ਇਨ੍ਹਾਂ ਰੂਟਾਂ 'ਤੇ ਰਹੇਗੀ ਆਵਾਜਾਈ ਦੀ ਪਾਬੰਦੀ, ਜਾਣੋ ਕੀ ਹੈ ਕਾਰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ