ਟਰੱਕ ''ਚ ਲਿਜਾਏ ਜਾ ਰਹੇ 2 ਕੁਇੰਟਲ ਡੋਡੇ ਚੂਰਾ ਪੋਸਤ ਸਮੇਤ 2 ਕਾਬੂ
Thursday, Apr 15, 2021 - 12:53 AM (IST)
ਭੋਗਪੁਰ, (ਰਾਣਾ ਭੋਗਪੁਰੀਆ)- ਸ਼੍ਰੀ ਸੰਦੀਪ ਗਰਗ ਐੱਸ.ਐੱਸ.ਪੀ. ਦਿਹਾਤੀ ਜ਼ਿਲ੍ਹਾ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਸ ਥਾਣਾ ਭੋਗਪੁਰ ਨੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕਸਦਿਆਂ ਇੱਕ ਵੱਡੀ ਸਫਲਤਾ ਹਾਸਲ ਕੀਤੀ । ਜਿਸ ਸਬੰਧੀ ਡੀ.ਐੱਸ.ਪੀ. ਹਰਿੰਦਰ ਸਿੰਘ ਮਾਨ ਆਦਮਪੁਰ ਨੇ ਮੌਕੇ 'ਤੇ ਪੁੱਝ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸਮੇਂ ਦੱਸਿਆ ਕਿ ਥਾਣਾ ਭੋਗਪੁਰ ਦੇ ਮੁਖੀ ਮਨਜੀਤ ਸਿੰਘ ਦੀ ਨਿਗਰਾਨੀ ਹੇਠ ਸਮੇਤ ਪੁਲਸ ਪਾਲਟੀ ਨੂੰ ਖੂਫੀਆ ਖਾਸ ਮੁਖਬਰ ਵੱਲੋਂ ਇਤਲਾਹ ਦਿੱਤੀ ਗਈ ਸੀ । ਜਿਸ ਉਪਰੰਤ ਥਾਣਾ ਮੁਖੀ ਵੱਲੋਂ ਮੈਨੂੰ ਇਸ ਇਤਲਾਹ ਤੋਂ ਜਾਣੂ ਕਰਵਾਇਆ ਗਿਆ ਤੇ ਮੌਕੇ 'ਤੇ ਪੁਜਣ ਦੀ ਗੁਜਾਰਿਸ਼ ਕੀਤੀ । ਕੁਝ ਸਮੇ ਬਾਅਦ ਚੈਕਿੰਗ ਦੌਰਾਨ ਟਰੱਕ ਨੰਬਰ ਜੇ ਕੇ-22-ਏ-8455 ਆਇਆ ਜਿਸ ਨੂੰ ਐੱਸ.ਐੱਚ.ਓ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਡਰਾਇਵਰ ਵੱਲੋ ਟਰੱਕ ਨੂੰ ਦੁੜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਥੀ ਕਰਮਚਾਰੀ ਦੀ ਮਦਦ ਨਾਲ ਟਰੱਕ ਨੂੰ ਰੋਕ ਕੇ ਡਰਾਇਵਰ ਸੀਟ 'ਤੇ ਬੈਠੇ ਵਿਆਕਤੀ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਮੁਹੰਮਦ ਇਲਆਸ ਪੁੱਤਰ ਗੁਲਾਮ ਮੁਹੰਮਦ ਵਾਸੀ ਖਾਨਕਾ ਅਵੰਤੀਪੁਰਤ ਥਾਣਾ ਅਵੰਤੀਪੁਰ ਪੁਲਵਾ, ਜੰਮੂ ਕਸ਼ਮੀਰ ਦੱਸਿਆ । ਡਰਾਇਵਰ ਸੀਟ ਦੇ ਨਾਲ ਬੈਠੇ ਵਿਆਕਤੀ ਨੇ ਅਪਣਾ ਨਾਮ ਮਨੰਜੂਰ ਅਹਿਮਦ ਪੁੱਤਰ ਅਬਦੁਲ ਮਜੀਦ ਵਾਸੀ ਮਾਡੂਰਾ ਥਾਣਾ ਅਵੰਤੀਪੁਰਾ ਪੁਲਵਾ, ਜੰਮੂ ਕਸ਼ਮੀਰ ਨੇ ਦੱਸਿਆ। ਟਰੱਕ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਅੱਠ ਵਜਨਦਾਰ ਪਲਾਸਟਿਕ ਬੋਰੇ ਬਰਾਮਦ ਹੋਏ। ਹਰ ਇਕ ਬੋਰੇ ਦਾ ਭਾਰ 25-25 ਕਿੱਲੋਗ੍ਰਾਮ ਦਾ ਸੀ। ਜਿਨ੍ਹਾਂ ਵਿੱਚ ਕੁੱਲ ਦੋ ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ ਹੋਏ ਜਿਸ ਅਨੁਸਾਰ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ । ਦੋਸ਼ੀਆ ਖਿਲਾਫ਼ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।