ਲੁਧਿਆਣਾ : ਜਲੰਧਰ ਬਾਈਪਾਸ ਨੇੜੇ ਗੈਸ ਚੜ੍ਹਨ ਕਾਰਨ 2 ਲੋਕਾਂ ਦੀ ਮੌਤ (ਤਸਵੀਰਾਂ)

Saturday, Nov 25, 2017 - 01:45 PM (IST)

ਲੁਧਿਆਣਾ : ਜਲੰਧਰ ਬਾਈਪਾਸ ਨੇੜੇ ਗੈਸ ਚੜ੍ਹਨ ਕਾਰਨ 2 ਲੋਕਾਂ ਦੀ ਮੌਤ (ਤਸਵੀਰਾਂ)

ਲੁਧਿਆਣਾ (ਮਹੇਸ਼) : ਜਲੰਧਰ ਬਾਈਪਾਸ ਨੇੜੇ ਇਕ ਕਮਰੇ 'ਚ ਸੌਂ ਰਹੇ 2 ਲੋਕਾਂ ਦੀ ਗੈਸ ਚੜ੍ਹਨ ਕਾਰਨ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਦੋਵੇਂ ਮ੍ਰਿਤਕ ਕਾਰਪੈਂਟਰ ਸਨ ਅਤੇ ਜਲੰਧਰ ਬਾਈਪਾਸ ਨੇੜੇ ਹੀ ਇਕ ਕਮਰੇ 'ਚ ਰਹਿੰਦੇ ਸਨ। ਬੀਤੀ ਰਾਤ ਠੰਡ ਤੋਂ ਬਚਣ ਲਈ ਉਨ੍ਹਾਂ ਨੇ ਅੱਗ ਬਾਲ ਲਈ ਅਤੇ ਖੁਦ ਸੌਂ ਗਏ। ਅੱਗ ਕਾਰਨ ਕਮਰੇ 'ਚ ਗੈਸ ਬਣ ਗਈ ਅਤੇ ਗੈਸ ਚੜ੍ਹਨ ਕਾਰਨ ਦੋਹਾਂ ਦੀ ਮੌਤ ਹੋ ਗਈ।


Related News