ਲੁਧਿਆਣਾ 'ਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ 2 ਉੱਚ ਅਧਿਕਾਰੀ ਗ੍ਰਿਫ਼ਤਾਰ

Thursday, Dec 15, 2022 - 05:23 PM (IST)

ਲੁਧਿਆਣਾ 'ਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ 2 ਉੱਚ ਅਧਿਕਾਰੀ ਗ੍ਰਿਫ਼ਤਾਰ

ਲੁਧਿਆਣਾ (ਰਾਜ) : ਲੁਧਿਆਣਾ ਵਿਜੀਲੈਂਸ ਬਿਊਰੋ ਵੱਲੋਂ ਵੀਰਵਾਰ ਨੂੰ ਆਬਕਾਰੀ ਅਤੇ ਕਰ ਵਿਭਾਗ ਦੇ 2 ਉੱਚ ਅਧਿਕਾਰੀਆਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਅਧਿਕਾਰੀਆਂ ਦੀ ਪਛਾਣ ਸੰਦੀਪ ਸਿੰਘ ਅਤੇ ਇੰਸਪੈਕਟਰ ਵਿਸ਼ਾਲ ਸ਼ਰਮਾ ਦੇ ਤੌਰ 'ਤੇ ਕੀਤੀ ਗਈ ਹੈ।

ਇਹ ਵੀ ਪੜ੍ਹੋ : ਖਰੜ 'ਚ ਵੱਡੀ ਵਾਰਦਾਤ : ਚੱਲਦੇ ਆਟੋ 'ਚ ਦਰਿੰਦਿਆਂ ਨੇ ਕੁੜੀ ਦੀ ਇੱਜ਼ਤ ਨੂੰ ਪਾਇਆ ਹੱਥ, ਮਾਰ ਦਿੱਤੀ ਛਾਲ

ਜਾਣਕਾਰੀ ਮੁਤਾਬਕ ਸਰਾਭਾ ਨਗਰ ਦੇ ਰਵਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਵਿਜੀਲੈਂਸ ਵਿਭਾਗ ਵੱਲੋਂ ਉਕਤ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਦੋਹਾਂ ਅਧਿਕਾਰੀਆਂ ਨੇ ਰਵਿੰਦਰ ਕੁਮਾਰ ਨੂੰ ਵਿਭਾਗ ਵੱਲੋਂ ਲਾਏ ਜੁਰਮਾਨੇ ਦੀ ਰਕਮ ਘੱਟ ਕਰਨ ਬਦਲੇ ਰਿਸ਼ਵਤ ਮੰਗੀ ਸੀ। ਫਿਲਹਾਲ ਵਿਜੀਲੈਂਸ ਵੱਲੋਂ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕ ਕੜਾਕੇ ਦੀ 'ਠੰਡ' ਲਈ ਰਹਿਣ ਤਿਆਰ, ਮੌਸਮ ਨੂੰ ਲੈ ਕੇ ਜਾਰੀ ਹੋਇਆ ਨਵਾਂ ਅਲਰਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News