ਮੋਹਾਲੀ ''ਚ ਪੈਰ ਪਸਾਰ ਰਿਹੈ ''ਕੋਰੋਨਾ'', 2 ਨਵੇਂ ਕੇਸਾਂ ਦੀ ਪੁਸ਼ਟੀ

Thursday, Jul 02, 2020 - 11:58 AM (IST)

ਮੋਹਾਲੀ ''ਚ ਪੈਰ ਪਸਾਰ ਰਿਹੈ ''ਕੋਰੋਨਾ'', 2 ਨਵੇਂ ਕੇਸਾਂ ਦੀ ਪੁਸ਼ਟੀ

ਮੋਹਾਲੀ (ਪਰਦੀਪ) : ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਮੋਹਾਲੀ ਜ਼ਿਲ੍ਹੇ ਅੰਦਰ ਵੀ ਲਗਾਤਾਰ ਪੈਰ ਪਸਾਰ ਰਿਹਾ ਹੈ। ਵੀਰਵਾਰ ਨੂੰ ਵੀ ਜ਼ਿਲ੍ਹੇ ਅੰਦਰ ਕੋਰੋਨਾ ਦੇ 2 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਨਵੇਂ ਮਰੀਜ਼ਾਂ 'ਚ ਸੈਕਟਰ-91 ਦਾ ਰਹਿਣ ਵਾਲਾ 33 ਸਾਲਾ ਐਨ. ਆਰ. ਆਈ. ਪੁਰਸ਼ ਸ਼ਾਮਲ ਹੈ, ਜੋ ਕਿ ਬੀਤੇ ਦਿਨੀ ਸਪੇਨ ਤੋਂ ਵਾਪਸ ਪਰਤਿਆ ਸੀ। ਇਸ ਤੋਂ ਇਲਾਵਾ ਦੂਜਾ ਮਰੀਜ਼ ਫੇਜ਼-10 ਦਾ ਰਹਿਣ ਵਾਲਾ 43 ਸਾਲਾ ਪੁਰਸ਼ ਹੈ।

ਇਹ ਵੀ ਪੜ੍ਹੋ : ਮੋਗਾ ਦੇ ਹਸਪਤਾਲ 'ਚ ਵਿਅਕਤੀ ਨੇ ਸ਼ੱਕੀ ਹਾਲਾਤ 'ਚ ਤੋੜਿਆ ਦਮ

ਇਨ੍ਹਾਂ ਨਵੇਂ ਕੇਸਾਂ ਦੇ ਨਾਲ ਹੀ ਮੋਹਾਲੀ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 278 ਤੱਕ ਪਹੁੰਚ ਗਈ ਹੈ, ਜਦੋਂ ਕਿ ਜ਼ਿਲ੍ਹੇ ਅੰਦਰ ਇਸ ਸਮੇਂ ਕੋਰੋਨਾ ਦੇ 76 ਸਰਗਰਮ ਮਾਮਲੇ ਚੱਲ ਰਹੇ ਹਨ। ਇਸ ਤੋਂ ਇਲਾਵਾ 198 ਕੋਰੋਨਾ ਪੀੜਤ ਇਸ ਬੀਮਾਰੀ ਤੋਂ ਨਿਜਾਤ ਪਾ ਕੇ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ ਅਤੇ ਜ਼ਿਲ੍ਹੇ 'ਚ ਇਸ ਮਹਾਮਾਰੀ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : 'ਪੰਜਾਬੀ ਯੂਨੀਵਰਸਿਟੀ' 'ਚ ਮੁੜ ਹਾਜ਼ਰ ਹੋਵੇਗਾ ਪੂਰਾ ਸਟਾਫ਼; ਨਿਰਦੇਸ਼ ਜਾਰੀ
 


author

Babita

Content Editor

Related News