ਵੱਡੀ ਖਬਰ : ਕੋਰੋਨਾ ਦੇ ਗੜ੍ਹ ਮੋਹਾਲੀ 'ਚ 2 ਨਵੇਂ ਕੇਸ ਪਾਜ਼ੇਟਿਵ, ਕੁੱਲ ਪੀੜਤਾਂ ਦੀ ਗਿਣਤੀ 56 'ਤੇ ਪੁੱਜੀ
Tuesday, Apr 14, 2020 - 09:41 AM (IST)
ਮੋਹਾਲੀ (ਰਣਬੀਰ, ਪਰਦੀਪ, ਅਮਰਦੀਪ) : ਪੂਰੀ ਦੁਨੀਆ ਨੂੰ ਆਪਣੇ ਲਪੇਟੇ 'ਚ ਲੈਣ ਵਾਲੇ ਕੋਰੋਨਾ ਵਾਇਰਸ ਦਾ ਗੜ੍ਹ ਬਣੇ ਪੰਜਾਬ ਦੇ ਮੋਹਾਲੀ ਜ਼ਿਲੇ 'ਚ ਮੰਗਲਵਾਰ ਨੂੰ 2 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ 'ਚੋਂ ਪਹਿਲਾ ਕੇਸ ਆਸਥਾ ਇਨਕਲੇਵ, ਖਰੜ ਦੇ ਇਕ ਘਰ 'ਚ ਕੰਮ ਕਰਨ ਵਾਲੀ ਹੇਮਾ (38) ਨਾਂ ਦੀ ਨੌਕਰਾਣੀ ਦਾ ਹੈ। ਹੇਮਾ ਆਪਣੇ ਪਤੀ ਨਾਲ ਮੁੰਡੀ ਖਰੜ ਦੀ ਰਹਿਣ ਵਾਲੀ ਕੋਰੋਨਾ ਪੀੜਤ ਮ੍ਰਿਤਕਾ ਰਾਜ ਕੁਮਾਰੀ ਦੇ ਘਰ 'ਚ ਕੰਮ ਕਰਦੀ ਸੀ ਅਤੇ ਘਰ ਅੰਦਰ ਹੀ ਇਕ ਨਰਸਰੀ 'ਚ ਕਿਰਾਏ ਦੇ ਕਮਰੇ 'ਚ ਰਹਿੰਦੀ ਸੀ, ਜਿਸ ਦੀ ਰਿਪੋਰਟ ਹੁਣ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਹਸਤਾਲ, ਖਰੜ ਦੇ ਐਸ. ਐਮ. ਓ. ਡਾ. ਤਰਸੇਮ ਸਿੰਘ ਵਲੋਂ ਕੀਤੀ ਗਈ ਹੈ, ਜਦੋਂ ਕਿ ਦੂਜਾ ਕੇਸ ਕੋਰੋਨਾ ਦੇ ਹਾਟਸਪਾਟ ਬਣ ਚੁੱਕੇ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦਾ ਸਾਹਮਣੇ ਆਇਆ ਹੈ, ਜਿੱਥੇ ਜਸਵਿੰਦਰ ਕੌਰ (56) ਨਾਂ ਦੀ ਔਰਤ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ : PM ਮੋਦੀ ਅੱਜ ਸਵੇਰੇ 10 ਵਜੇ ਕਰਨਗੇ ਰਾਸ਼ਟਰ ਨੂੰ ਸੰਬੋਧਨ, ਲਾਕ ਡਾਊਨ ਨੂੰ ਲੈ ਕੇ ਹੋ ਸਕਦਾ ਹੈ ਐਲਾਨ
ਇਸ ਦੇ ਨਾਲ ਹੀ ਪਿੰਡ ਜਵਾਹਰਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 38 ਹੋ ਗਈ ਹੈ, ਜਦੋਂ ਕਿ ਪੂਰੇ ਮੋਹਾਲੀ ਜ਼ਿਲੇ 'ਚ ਇਸ ਸਮੇਂ ਕੋਰੋਨਾ ਪੀੜਤਾਂ ਦੀ ਗਿਣਤੀ 56 'ਤੇ ਪੁੱਜ ਗਈ ਹੈ। ਸਿਹਤ ਵਿਭਾਗ ਵਲੋਂ ਜ਼ਿਲੇ ਅੰਦਰ ਕੁੱਲ 832 ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 56 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ ਮੋਹਾਲੀ 'ਚ ਕੋਰੋਨਾ ਵਾਇਰਸ ਕਾਰਨ 2 ਮੌਤਾਂ ਹੋ ਚੁੱਕੀਆਂ ਹਨ ਅਤੇ 5 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਸ ਸਮੇਂ ਜ਼ਿਲੇ ਅੰਦਰ ਕੋਰੋਨਾ ਵਾਇਰਸ ਦੇ ਕੁੱਲ 49 ਮਾਮਲੇ ਐਕਟਿਵ ਹਨ।
ਇਹ ਵੀ ਪੜ੍ਹੋ : ਕੱਟਿਆ ਹੱਥ ਜੁੜਨ ਤੋਂ ਬਾਅਦ ਬੋਲੇ ASI ਹਰਜੀਤ ਸਿੰਘ, ਮੈਂ ਛੇਤੀ ਵਾਪਸ ਆਵਾਂਗਾ
ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ
ਭਾਰਤ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ, ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 350 ਦੇ ਆਸ-ਪਾਸ ਪਹੁੰਚ ਗਈ ਹੈ। ਦਿੱਲੀ 'ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 356 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਸੋਮਵਾਰ ਰਾਤ ਤੱਕ ਰਾਜਧਾਨੀ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1510 'ਤੇ ਪਹੁੰਚ ਗਈ। ਇਸ ਦੌਰਾਨ 4 ਪੀੜਤਾਂ ਦੀ ਮੌਤ ਹੋ ਗਈ। ਸਰਕਾਰ ਦੇ ਸਿਹਤ ਮੰਤਰਾਲੇ ਮੁਤਾਬਕ ਨਵੇਂ ਮਾਮਲਿਆਂ 'ਚ 325 ਨਿਜ਼ਾਮੂਦੀਨ ਮਰਕਜ਼ ਨਾਲ ਸਬੰਧਿਤ ਹਨ। ਦੂਜੇ ਪਾਸੇ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਂਰਾਸ਼ਟਰ 'ਚ ਹੁਣ ਤੱਕ 2,000 ਲੋਕ ਇੰਫੈਕਟਿਡ ਹੋ ਚੁੱਕੇ ਹਨ ਅਤੇ 149 ਲੋਕਾਂ ਦੀ ਮੌਤ ਹੋ ਗਈ ਹੈ। ਮਹਾਂਰਾਸ਼ਟਰ 'ਚ 24 ਘੰਟਿਆਂ ਦੌਰਾਨ 22 ਲੋਕਾਂ ਦੀ ਮੌਤ ਹੋਈ ਅਤੇ 224 ਲੋਕ ਇੰਫੈਕਟਿਡ ਹੋਏ ਹਨ। ਮਹਾਂਰਾਸ਼ਟਰ 'ਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਬਹੁਤ ਵੱਡੀ ਚਿੰਤਾ ਦੀ ਗੱਲ ਹੈ।
ਇਹ ਵੀ ਪੜ੍ਹੋ : ...ਜਦੋਂ ਸੜਕ 'ਤੇ ਡਿੱਗੇ ਦੁੱਧ ਨੂੰ ਇਨਸਾਨ ਤੇ ਕੁੱਤੇ ਇਕੱਠੇ ਪੀਣ ਲੱਗੇ (ਵੀਡੀਓ)