ਫਿਰੋਜ਼ਪੁਰ ਜ਼ਿਲ੍ਹੇ ’ਚ ਕੋਰੋਨਾ ਨਾਲ 2 ਹੋਰ ਮੌਤਾਂ, 15 ਕੇਸ ਆਏ ਪਾਜ਼ੇਟਿਵ

08/10/2020 12:51:13 AM

ਫਿਰੋਜ਼ਪੁਰ, (ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਆਨੰਦ, ਭੁੱਲਰ, ਖੁੱਲਰ)– ਜ਼ਿਲੇ ਦੇ ਹੋਰ ਹੋਰ ਲੋਕਾਂ ਦੀ ਕੋਰੋਨਾ ਬੀਮਾਰੀ ਨਾਲ ਮੌਤ ਹੋਣ ਤੋਂ ਬਾਅਦ ਜ਼ਿਲੇ ’ਚ ਮੌਤਾਂ ਦਾ ਅੰਕਡ਼ਾ 10 ਤੱਕ ਪਹੁੰਚ ਗਿਆ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਐਤਵਾਰ ਜੋ ਰਿਪੋਰਟ ਪ੍ਰਾਪਤ ਹੋਈ ਹੈ, ਉਸ ’ਚ ਜ਼ਿਲੇ ਦੇ 15 ਹੋਰ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਦੋਵਾਂ ਦੀ ਹੋਈ ਮੌਤ

ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਕੋਰੋਨਾ ਪੀਡ਼ਤ 62 ਸਾਲ ਦੀ ਔਰਤ ਮੰਜੂ ਗੋਇਲ ਵਾਸੀ ਧਵਨ ਕਾਲੋਨੀ ਅਤੇ ਬੇਦੀ ਕਾਲੋਨੀ ਵਾਸੀ 63 ਸਾਲ ਦੇ ਨਰੇਸ਼ ਕੁਮਾਰ ਦੀ ਕੋਰੋਨਾ ਨਾਲ ਮੌਤ ਹੋਈ ਹੈ। ਇਸ ਤੋਂ ਪਹਿਲਾਂ ਜ਼ਿਲੇ ’ਚ 8 ਲੋਕਾਂ ਦੀ ਕੋਰੋਨਾ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ।

ਇਨਾਂ ਦੀ ਰਿਪੋਰਟ ਆਈ ਪਾਜ਼ੇਟਿਵ

ਸੋਮਨਾਥ ਭਾਰਤ ਨਗਰ,ਸ਼ਿੰਦਰਪਾਲ ਕੌਰ ਬਸਤੀ ਬੋਦੀਆਂ ਗੁਰੂਹਰਸਹਾਏ, ਗੁਰਦੀਪ ਸਿੰਘ ਪਿੰਡ ਸਰੂਪੇਵਾਲਾ ਗੁਰੂਹਰਸਹਾਏ, ਲਖਵਿੰਦਰ ਸਿੰਘ ਵਾਰਡ 5 ਮੱਖੂ, ਸੁਖਦੀਪ ਕੌਰ ਵਾਰਡ 5 ਮੱਖੂ, ਗੁਰਮੀਤ ਕੌਰ ਵਾਰਡ 5 ਮੱਖੂ, ਰਿੰਕੂ ਵਾਰਡ 4 ਮੱਖੂ, ਗੁਰਪ੍ਰੀਤ ਸਿੰਘ ਰੂਰਲ ਸੁਲਤਾਨਪੁਰ, ਨਿਰਮਲ ਰਾਣੀ ਪਿੰਡ ਚੁੱਘੇ, ਰਣਜੀਤ ਸਿੰਘ ਪਿੰਡ ਡੂਮਣੀਵਾਲਾ, ਰਜੇਸ਼ ਕੁਮਾਰ ਬੀ. ਐੱਸ. ਐੱਫ., ਮਾਨ ਸਿੰਘ ਪਿੰਡ ਖਿਲਚੀ ਕਦੀਮ, ਸੁਖਵਿੰਦਰ ਸਿੰਘ ਚਮਰੰਗ ਮੰਡੀ, ਜਰਨੈਲ ਸਿੰਘ ਗਲੀ ਨੰ: 3, ਸੇਵਾ ਸਿੰਘ ਨਿਊ ਕਾਲੋਨੀ

ਕੁੱਲ ਐਕਟਿਵ ਕੇਸ 351

ਸਿਵਲ ਸਰਜਨ ਅਨੁਸਾਰ ਹੁਣ ਤੱਕ ਜ਼ਿਲੇ ’ਚ ਕੁੱਲ 656 ਕੋਰੋਨਾ ਰੋਗੀ ਮਿਲ ਚੁੱਕੇ ਹਨ, ਜਿਨਾਂ ’ਚੋਂ 295 ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। 10 ਲੋਕਾਂ ਦੀ ਇਸ ਬੀਮਾਰੀ ਕਾਰਣ ਮੌਤ ਹੋ ਚੁੱਕੀ ਹੈ। ਇਸ ਸਮੇਂ ਜ਼ਿਲੇ ’ਚ ਕੋਰੋਨਾ ਐਕਟਿਵ ਰੋਗੀਆਂ ਦੀ ਸੰਖਿਆ 351 ਹੈ।


Bharat Thapa

Content Editor

Related News