ਡੇਰਾ ਪ੍ਰੇਮੀ ਕਤਲ ਕਾਂਡ : ਸ਼ੂਟਰਾਂ ਨੂੰ ਪਨਾਹ ਦੇਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, 3 ਦਿਨਾਂ ਰਿਮਾਂਡ ’ਤੇ
Tuesday, Dec 20, 2022 - 04:09 PM (IST)
ਕੋਟਕਪੂਰਾ/ਫਰੀਦਕੋਟ (ਜਗਤਾਰ) : ਕੋਟਕਪੂਰਾ 'ਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਕਤਲ ਮਾਮਲੇ 'ਚ ਦੋ ਹੋਰ ਮੁਲਜ਼ਮਾਂ ਪਰਵਿੰਦਰ ਸਿੰਘ ਵਾਸੀ ਸੰਗਰੂਰ ਅਤੇ ਮਨਪ੍ਰੀਤ ਲਤਾ ਵਾਸੀ ਮਾਲੇਰਕੋਟਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਨੇ ਡੇਰਾ ਪ੍ਰੇਮੀ ਦਾ ਕਤਲ ਕਰਨ ਵਾਲੇ 3 ਸ਼ੂਟਰਾਂ ਨੂੰ ਬਾਜਾਖਾਨਾ ਤੋਂ ਅਗਲੇ ਪੜਾਅ ਤੱਕ ਲਿਜਾਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਦਾ ਕੰਮ ਕੀਤਾ ਸੀ। ਹੈ ਜਿਨ੍ਹਾਂ ਵੱਲੋਂ ਹਤਿਆ ਦੀ ਘਟਨਾ ਤੋਂ ਬਾਅਦ ਤਿੰਨ ਸ਼ੂਟਰਾਂ ਨੂੰ ਬਾਜਾਖਾਨਾ ਤੋਂ ਅਗਲੇ ਪੜਾਅ ਤੱਕ ਲਿਜਾਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਦਾ ਕੰਮ ਕੀਤਾ ਸੀ। ਅੱਜ ਪੁਲਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਪੁਲਸ ਨੂੰ ਉਨ੍ਹਾਂ ਦਾ 3 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਹੈ ਅਤੇ ਹੁਣ ਡੇਰਾ ਪ੍ਰੇਮੀ ਕਤਲਕਾਂਡ 'ਚ ਦੋਵਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਪੁੱਛਗਿੱਛ ਦੌਰਾਨ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਫਰੀਦਕੋਟ 'ਚ ਸੰਘਣੀ ਧੁੰਦ ਦੌਰਾਨ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਕਾਰ ਨਾਲ ਹੋਈ ਭਿਆਨਕ ਟੱਕਰ
ਜ਼ਿਕਰਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਕਤਲ ਦੇ ਮੁੱਖ ਸ਼ੂਟਰ ਜਤਿੰਦਰ ਸਿੰਘ ਜੀਤੂ ਅਤੇ 2 ਨਾਬਾਲਗ ਸ਼ੂਟਰਾਂ ਨੂੰ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋਣ ਮਗਰੋਂ ਬਾਜਾਖਾਨਾ ਤੋਂ ਆਲਟੋ ਕਾਰ ਰਾਹੀਂ ਅਗਲੇ ਪੜਾਅ ਤੱਕ ਪਹੁੰਚਾਇਆ ਗਿਆ ਸੀ। ਗੋਲ਼ੀਬਾਰੀ ਦੌਰਾਨ ਸ਼ੂਟਰ ਜਤਿੰਦਰ ਜੀਤੂ ਜ਼ਖ਼ਮੀ ਹੋ ਗਿਆ ਸੀ, ਜਿਸ ਦਾ ਇਲਾਜ ਵੀ ਉਨ੍ਹਾਂ ਵੱਲੋਂ ਆਪਣੇ ਪੱਧਰ 'ਤੇ ਹੀ ਕੀਤਾ ਗਿਆ ਸੀ। ਫਿਲਹਾਲ ਪੁਲਸ ਨੇ ਦੋਵਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਵੱਲੋਂ ਇਸਤੇਮਾਲ ਕੀਤੀ ਆਲਟੋ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਬਾਕੀ ਮਾਮਲੇ ਦੀ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- Year Ender '22 : ਸ਼ਰਮਸਾਰ ਹੋਇਆ 'ਪੰਜਾਬ', ਜਦੋਂ ਆਪਣਿਆਂ ਨੇ ਰੋਲ਼ੀ ਪੱਤ, ਕਿਤੇ ਪਿਓ ਤੇ ਕਿਤੇ ਪਤੀ ਨੇ ਕਮਾਇਆ ਧ੍ਰੋਹ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।