ਨਸ਼ੇ ਵਾਲੇ ਕੈਪਸੂਲਾਂ ਤੇ ਗੋਲੀਆਂ ਨਾਲ 2 ਦੋਸਤ ਫੜੇ

Sunday, Jul 01, 2018 - 03:40 PM (IST)

ਨਸ਼ੇ ਵਾਲੇ ਕੈਪਸੂਲਾਂ ਤੇ ਗੋਲੀਆਂ ਨਾਲ 2 ਦੋਸਤ ਫੜੇ

ਜਲੰਧਰ (ਮ੍ਰਿਦੁਲ)— ਥਾਣਾ 5 ਦੀ ਪੁਲਸ ਨੇ ਨਸ਼ੇ ਵਾਲੇ ਕੈਪਸੂਲਾਂ ਤੇ ਗੋਲੀਆਂ ਨਾਲ ਦੋ ਸਮੱਗਲਰਾਂ ਨੂੰ ਫੜਿਆ ਹੈ। ਮੁਲਜ਼ਮ ਕਾਲਾ ਸੰਘਿਆਂ ਰੋਡ ਦੇ ਰਹਿਣ ਵਾਲੇ ਸਤਬੀਰ ਸਿੰਘ ਉਰਫ ਗਿਆਨੀ ਅਤੇ ਦੀਪਕ ਕੁਮਾਰ ਉਰਫ ਲੱਡੂ ਹਨ। ਮੁਲਜ਼ਮਾਂ ਨੂੰ ਬਸਤੀ ਸ਼ੇਖ ਸਥਿਤ ਸੂਦ ਹਸਪਤਾਲ ਦੇ ਕੋਲੋਂ ਫੜਿਆ ਗਿਆ ਹੈ। ਮਾਮਲੇ ਸਬੰਧੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਐੈੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਪੈਸ਼ਲ ਟਰੈਕ ਲਾਇਆ ਹੋਇਆ ਸੀ ਕਿਉਂਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਨਸ਼ੇ ਵਾਲੀਆਂ ਗੋਲੀਆਂ ਵੇਚਣ ਦੀ ਤਾਕ ਵਿਚ ਹਨ। 
ਜਦੋਂ ਮੁਲਜ਼ਮਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਸਤਵੀਰ ਸਿੰਘ ਕੋਲੋਂ 160 ਕੈਪਸੂਲ ਤੇ 150 ਨਸ਼ੇ ਵਾਲੀਆਂ ਗੋਲੀਆਂ ਅਤੇ ਦੀਪਕ ਕੋਲੋਂ 150 ਕੈਪਸੂਲ ਤੇ 180 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। 


Related News