ਮਹਿਲਾ ਤੋਂ 2 ਕਿੱਲੋ 306 ਗ੍ਰਾਮ ਅਫੀਮ ਬਰਾਮਦ, ਮੁਕੱਦਮਾ ਦਰਜ
Sunday, Mar 09, 2025 - 06:08 PM (IST)

ਗੜ੍ਹਸ਼ੰਕਰ (ਰਾਮਪਾਲ ਭਾਰਦਵਾਜ) : ਥਾਣਾ ਗੜ੍ਹਸ਼ੰਕਰ ਪੁਲਸ ਨੇ ਉੱਤਰ ਪ੍ਰਦੇਸ਼ ਦੀ ਇਕ ਔਰਤ ਨੂੰ ਕਾਬੂ ਕਰ ਕੇ ਉਸ ਪਾਸੋਂ 2 ਕਿਲੋ 306 ਗ੍ਰਾਮ ਅਫ਼ੀਮ ਬਰਾਮਦ ਕਰ 18-61-85 ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕੀਤਾ ਹੈ। ਦਰਜ ਕੇਸ ਮੁਤਾਬਕ ਇੰਸਪੈਕਟਰ ਕੁਲਦੀਪ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਦੇਣੋਵਾਲ ਖੁਰਦ ਤੋਂ ਪਨਾਮ ਨਹਿਰ ਕਿਨਾਰੇ ਇਕ ਔਰਤ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਅਪਣਾ ਨਾਂ ਮੁਨੀ ਪਤਨੀ ਰਵੀ ਵਾਸੀ ਨਕਟੀਆ ਥਾਣਾ ਬਰੇਲੀ ਕੈਂਟ ਜਿਲ੍ਹਾ ਬਰੇਲੀ ਦੱਸਿਆ।
ਉਕਤ ਔਰਤ ਦੇ ਹੱਥ ਵਿਚ ਫੜੇ ਥੈਲੇ ਦੀ ਤਲਾਸ਼ੀ ਲਈ ਗਈ ਤਾਂ ਉਸ ਚੋਂ 2 ਕਿਲੋ 306 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ। ਇਸ ਸੰਬੰਧੀ ਉਕਤ ਔਰਤ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਇਹ ਅਫੀਮ ਕਿਥੋਂ ਲੈਕੇ ਆਉਂਦੀ ਸੀ ਅਤੇ ਅਗੇ ਕਿਸ ਨੂੰ ਵੇਚਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8