ਆਪਸੀ ਲੜਾਈ ਤੋਂ ਬਾਅਦ ਦੋਸਤ ਦੇ ਘਰ ਜਾ ਕੇ ਕੀਤੀ ਹੁਲੜਬਾਜ਼ੀ, 2 ਜ਼ਖ਼ਮੀ
Saturday, Oct 08, 2022 - 02:02 PM (IST)
ਅੰਮ੍ਰਿਤਸਰ (ਅਰੁਣ) : ਛੇਹਰਟਾ ਥਾਣੇ ਅਧੀਨ ਪੈਂਦੇ ਇਲਾਕੇ ਖੰਡਵਾਲਾ ਵਿਚ ਕੁੱਝ ਦੋਸਤਾਂ ਵਿਚਾਲੇ ਹੋਈ ਤਕਰਾਰ ਦੌਰਾਨ ਦੋ ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਕਰਨ ਮਗਰੋਂ ਇਨ੍ਹਾਂ ਹਮਲਾਵਰਾਂ ਵੱਲੋਂ ਇਕ ਵਾਰ ਫਿਰ ਘਰ ਵਿਚ ਦਾਖਲ ਹੋ ਕੇ ਹੁੱਲੜਬਾਜ਼ੀ ਕਰਨ ਦੇ ਦੋਸ਼ ਲੱਗੇ ਹਨ। ਜ਼ਖ਼ਮੀ ਦੋਵੇਂ ਨੌਜਵਾਨ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਇਹ ਖਬਰ ਵੀ ਪਡ਼੍ਹੋ - ਪ੍ਰਸ਼ਾਸਨ ਦੇ ਰਡਾਰ ’ਤੇ ਪਾਬੰਦੀਸ਼ੁਦਾ ‘ਕਾਨਾ ਹਵਾਈ’ ਅਤੇ ‘ਬੰਬ’ ਦੇ ਨਾਜਾਇਜ਼ ਕਾਰਖਾਨੇ
ਜ਼ਖ਼ਮੀ ਨੌਜਵਾਨ ਅਭਿਸ਼ੇਕ ਦੀ ਮਾਤਾ ਆਸ਼ਾ ਰਾਣੀ ਨੇ ਦੱਸਿਆ ਕਿ 5 ਅਕਤੂਬਰ ਦੀ ਰਾਤ 10:30 ਵਜੇ ਉਸ ਦਾ ਲੜਕਾ ਆਪਣੇ ਦੋਸਤ ਸਾਜਨ ਵਾਸੀ ਭੱਲਾ ਕਾਲੋਨੀ ਦੇ ਨਾਲ ਖੰਡਵਾਲਾ ਚੌਕ ਆਈਸਕ੍ਰੀਮ ਖਾਣ ਗਿਆ ਸੀ, ਜਿੱਥੇ ਉਨ੍ਹਾਂ ਦੇ ਦੋਸਤ ਕਰਨ, ਡੱਬ, ਸੰਨੀ ਸਮੇਤ ਕੁੱਝ ਹੋਰ ਨੌਜਵਾਨ ਨਸ਼ੇ ਦੀ ਹਾਲਤ 'ਚ ਪੁੱਜੇ ਅਤੇ ਉਨ੍ਹਾਂ ਵਿਚਾਲੇ ਬਹਿਸਬਾਜ਼ੀ ਹੋ ਗਈ। ਉਨ੍ਹਾਂ ਵੱਲੋਂ ਸਾਜਨ ਨਾਲ ਹੱਥੋਪਾਈ ਕੀਤੀ ਗਈ। ਅਭਿਸ਼ੇਕ ਵੱਲੋਂ ਅਜਿਹਾ ਕਰਨ ਤੋਂ ਰੋਕਣ 'ਤੇ ਮੁਲਜ਼ਮਾਂ ਵੱਲੋਂ ਉਸ ਦੇ ਨਾਲ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪਡ਼੍ਹੋ - LOC ’ਤੇ ਬੰਦੂਕਾਂ ਦੀ ਖਾਮੋਸ਼ੀ ਨੇ ਬਦਲੀ ਜ਼ਿੰਦਗੀ, ਕਸ਼ਮੀਰ ਦੇ ਪਿੰਡਾਂ ’ਚ ਲੋਕ ਘਰਾਂ ’ਚ ਰੱਖ ਰਹੇ ਵਿਆਹ ਸਮਾਗਮ
ਇਨ੍ਹਾਂ ਮੁਲਜ਼ਮਾਂ ਵੱਲੋਂ ਖਾਲੀ ਬੋਤਲਾਂ ਅਤੇ ਦਾਤਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਲੋਕ ਇਕੱਠੇ ਹੁੰਦੇ ਦੇਖ ਮੁਲਜ਼ਮ ਮੌਕੇ ਤੋਂ ਦੌੜ ਗਏ। ਆਸ਼ਾ ਰਾਣੀ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ ਅਤੇ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਅਗਲੇ ਦਿਨ ਤੜਕਸਾਰ ਜਦੋਂ ਉਨ੍ਹਾਂ ਦੀ ਗਰਭਵਤੀ ਨੂੰਹ ਘਰ ਵਿਚ ਇਕੱਲੀ ਸੀ ਤਾਂ ਇਨ੍ਹਾਂ ਹਮਲਾਵਰਾਂ ਵੱਲੋਂ ਘਰ ਦੇ ਬਾਹਰ ਇੱਟਾਂ ਰੋੜੇ ਅਤੇ ਦਾਤਰ ਚਲਾਉਂਦਿਆਂ ਸੀਸ਼ਿਆਂ ਦੀ ਭੰਨਤੋੜ ਕੀਤੀ ਗਈ। 6 ਅਕਤੂਬਰ ਦੀ ਰਾਤ ਤਕਰੀਬਨ 8 ਵਜੇ ਜਦੋਂ ਪੁਲਸ ਮੁਲਾਜ਼ਮ ਮੁਆਇਨਾ ਕਰ ਰਹੇ ਸਨ ਤਾਂ ਉਨ੍ਹਾਂ ਕਰਮਚਾਰੀਆਂ ਦੀ ਮੌਜੂਦਗੀ ਵਿਚ ਹਮਲਾਵਰ ਵਲੋਂ ਪਥਰਾਅ ਕੀਤਾ ਗਿਆ ਅਤੇ ਮੌਕੇ ਤੋਂ ਦੌੜ ਗਏ।
ਇਸ ਸਬੰਧੀ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਖ਼ਮੀਆਂ ਨੂੰ ਡਾਕਟ ਕੱਟ ਕੇ ਦਿੱਤਾ ਗਿਆ ਹੈ। ਮੈਡੀਕਲ ਰਿਪੋਰਟ ਆਉਣ ਮਗਰੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ।