5600 ਨਸ਼ੀਲੀਆਂ ਗੋਲੀਆਂ ਸਮੇਤ 2 ਅੜਿੱਕੇ

11/18/2017 7:31:29 AM

ਘੱਗਾ, (ਸੁਭਾਸ਼)- ਪੁਲਸ ਵੱਲੋਂ ਨਸ਼ੇ ਨੂੰ ਰੋਕਣ ਲਈ ਛੇੜੀ ਗਈ ਮੁਹਿੰਮ ਤਹਿਤ 2 ਵਿਅਕਤੀਆਂ ਕੋਲੋਂ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਥਾਣਾ ਘੱਗਾ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਐੈੱਸ. ਐੈੱਸ. ਪੀ. ਸ਼੍ਰੀ ਐੈੱਸ. ਭੂਪਤੀ ਦੇ ਹੁਕਮਾਂ ਅਤੇ ਡੀ. ਐੈੱਸ. ਪੀ. ਦਵਿੰਦਰ ਅਤਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਸ ਪਾਰਟੀ ਏ. ਐੈੱਸ. ਆਈ. ਸਾਹਿਬ ਸਿੰਘ ਦੀ ਅਗਵਾਈ ਹੇਠ ਪਿੰਡ ਬ੍ਰਾਹਮਣ ਮਾਜਰਾ ਦੀ ਸੜਕ 'ਤੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ 2 ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਦੀ ਤਲਾਸ਼ੀ ਦੌਰਾਨ 5600 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮਾਂ ਦੀ ਪਛਾਣ ਸੁਖਚੈਨ ਸਿੰਘ ਉਰਫ ਰਿੰਕੂ ਪੁੱਤਰ ਮਲਕੀਤ ਸਿੰਘ ਵਾਸੀ ਬੰਮਣਾ ਥਾਣਾ ਸਮਾਣਾ ਅਤੇ ਹਨੀਸ਼ ਕੁਮਾਰ ਪੁੱਤਰ ਸੁਭਾਸ਼ ਚੰਦਰ ਦੇਹਲਾਂ ਪੱਤੀ ਭਵਾਨੀਗੜ੍ਹ ਵਜੋਂ ਹੋਈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਨਸ਼ੀਲਆਂ ਗੋਲੀਆਂ ਦੇਹਰਾਦੂਨ ਤੋਂ ਲਿਆ ਕੇ ਵੇਚਦੇ ਸਨ। ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 125/ਧਾਰਾ 22/61/85 ਤਹਿਤ ਦਰਜ ਕੀਤਾ ਗਿਆ ਹੈ। 


Related News