ਗੁਰਦੁਆਰਾ ਸਾਹਿਬ ''ਚ 2 ਕੁੜੀਆਂ ਦੇ ਵਿਆਹ ਕਰਵਾਉਣ ਦਾ ਭਖਿਆ ਮਾਮਲਾ, ਕਮੇਟੀ ਮੈਂਬਰਾਂ SGPC ਨੂੰ ਕਹੀ ਇਹ ਗੱਲ

Sunday, Sep 24, 2023 - 09:27 PM (IST)

ਗੁਰਦੁਆਰਾ ਸਾਹਿਬ ''ਚ 2 ਕੁੜੀਆਂ ਦੇ ਵਿਆਹ ਕਰਵਾਉਣ ਦਾ ਭਖਿਆ ਮਾਮਲਾ, ਕਮੇਟੀ ਮੈਂਬਰਾਂ SGPC ਨੂੰ ਕਹੀ ਇਹ ਗੱਲ

ਬਠਿੰਡਾ (ਕੁਨਾਲ ਬਾਂਸਲ) : ਮੁਲਤਾਨੀਆਂ ਰੋਡ 'ਤੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕੁਝ ਦਿਨ ਪਹਿਲਾਂ 2 ਕੁੜੀਆਂ ਦੇ ਅਨੰਦ ਕਾਰਜ ਕਰਵਾਏ ਗਏ ਸਨ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਉਂਦਿਆਂ ਕਿਹਾ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਹੈ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਕ ਪੱਤਰ ਜਾਰੀ ਕਰਕੇ ਕਮੇਟੀ ਨੂੰ ਕਿਹਾ ਸੀ ਕਿ 2 ਰਾਗੀ ਤੇ 2 ਗ੍ਰੰਥੀ ਸਿੰਘਾਂ ਨੂੰ ਬਰਖਾਸਤ ਕੀਤਾ ਜਾਵੇ।

ਇਹ ਵੀ ਪੜ੍ਹੋ : ਧੋਖੇ ਨਾਲ ਭਰਾ ਵੇਚ-ਵੱਟ ਖਾ ਗਿਆ ਭੈਣ ਦਾ ਘਰ, ਅੱਖਾਂ ਸਾਹਮਣੇ ਢਾਹੇ ਜਾ ਰਹੇ ਘਰ ਨੂੰ ਦੇਖ ਧਾਹਾਂ ਮਾਰ ਰੋ ਰਹੀ ਭੈਣ

ਹੁਣ ਗੁਰਦੁਆਰਾ ਕਲਗੀਧਰ ਸਾਹਿਬ ਦੀ ਕਮੇਟੀ ਵੱਲੋਂ ਮੁਹੱਲੇ ਦਾ ਭਾਰੀ ਇਕੱਠ ਕਰਦਿਆਂ ਕਿਹਾ ਗਿਆ ਹੈ ਕਿ ਸਾਡੇ ਵੱਲੋਂ ਪਹਿਲਾਂ ਹੀ ਰਾਗੀ ਅਤੇ ਗ੍ਰੰਥੀ ਬਰਖਾਸਤ ਕਰ ਦਿੱਤੇ ਗਏ ਸਨ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਦਿਨ ਗੁਰਦੁਆਰਾ ਸਾਹਿਬ ਵਿੱਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਇਹ ਗੁਰਦੁਆਰਾ ਸਾਹਿਬ ਸਾਡੇ ਮੁਹੱਲੇ ਦੀ ਕਮੇਟੀ ਨੇ ਬਣਾਇਆ ਹੈ ਅਤੇ ਹੁਣ ਐੱਸਜੀਪੀਸੀ ਦੇ ਮੈਂਬਰਾਂ ਵੱਲੋਂ ਆ ਕੇ ਹੁਕਮ ਜਾਰੀ ਕੀਤਾ ਗਿਆ ਹੈ ਕਿ ਸਾਡੇ ਬੰਦੇ ਕਮੇਟੀ 'ਚ ਪਾਓ, ਜੋ ਕਿ ਅਸੀਂ ਕਦੇ ਨਹੀਂ ਹੋਣ ਦੇਣਾ। ਅਸੀਂ ਜਥੇਦਾਰ ਸਾਹਿਬ ਕੋਲ ਖੁਦ ਜਾਵਾਂਗੇ ਅਤੇ ਜੋ ਸਾਡੀ ਸੇਵਾ ਲਾਉਣਗੇ, ਅਸੀਂ ਮਨਜ਼ੂਰ ਕਰਾਂਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News