ਜਲੰਧਰ ਤੋਂ ਟ੍ਰੇਨ ਰਾਹੀਂ ਲੁਧਿਆਣੇ ਪੁੱਜੀਆਂ 2 ਬੱਚੀਆਂ, ਪੂਰਾ ਮਾਮਲਾ ਜਾਣ ਪੁਲਸ ਵੀ ਹੈਰਾਨ

Sunday, Jan 22, 2023 - 03:17 PM (IST)

ਜਲੰਧਰ ਤੋਂ ਟ੍ਰੇਨ ਰਾਹੀਂ ਲੁਧਿਆਣੇ ਪੁੱਜੀਆਂ 2 ਬੱਚੀਆਂ, ਪੂਰਾ ਮਾਮਲਾ ਜਾਣ ਪੁਲਸ ਵੀ ਹੈਰਾਨ

ਲੁਧਿਆਣਾ (ਰਾਜ) : ਜਗਰਾਓਂ ਪੁਲ ’ਤੇ ਦੋ ਬੱਚੀਆਂ ਨੂੰ ਇਕੱਲੀਆਂ ਘੁੰਮਦੇ ਦੇਖ ਕੇ ਟ੍ਰੈਫਿਕ ਪੁਲਸ ਨੇ ਰੋਕ ਲਿਆ। ਜਦੋਂ ਉਨ੍ਹਾਂ ਤੋਂ ਮਾਤਾ-ਪਿਤਾ ਅਤੇ ਘਰ ਬਾਰੇ ਪੁੱਛਿਆ ਤਾਂ ਬੱਚੀਆਂ ਦਾ ਜਵਾਬ ਸੁਣ ਕੇ ਟ੍ਰੈਫਿਕ ਮੁਲਾਜ਼ਮ ਵੀ ਹੈਰਾਨ ਰਹਿ ਗਿਆ। ਬੱਚੀਆਂ ਨੇ ਦੱਸਿਆ ਕਿ ਉਹ ਜਲੰਧਰ ਦੀਆਂ ਹਨ। ਉਨ੍ਹਾਂ ਦੇ ਮਾਤਾ-ਪਿਤਾ ਸ਼ਰਾਬ ਦੇ ਨਸ਼ੇ ਵਿਚ ਕੁੱਟਮਾਰ ਕਰਦੇ ਹਨ। ਇਸ ਲਈ ਉਹ ਘਰੋਂ ਭੱਜ ਕੇ ਟ੍ਰੇਨ ਰਾਹੀਂ ਲੁਧਿਆਣਾ ਆ ਗਈਆਂ। ਇਸ ’ਤੇ ਟ੍ਰੈਫਿਕ ਪੁਲਸ ਨੇ ਦੋਵਾਂ ਬੱਚੀਆਂ ਨੂੰ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਮੁਕਤਸਰ ਪੁਲਸ ਦੇ ਸ਼ਿਕੰਜੇ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ, ਮਿਲਿਆ 2 ਦਿਨਾ ਰਿਮਾਂਡ

ਜਾਣਕਾਰੀ ਮੁਤਾਬਕ ਜਗਰਾਓਂ ਪੁਲ ’ਤੇ ਏ. ਐੱਸ. ਆਈ. ਗੁਰਮੀਤ ਸਿੰਘ ਅਤੇ ਟ੍ਰੈਫਿਕ ਮੁਲਾਜ਼ਮ ਪਰਮਜੀਤ ਸਿੰਘ ਮੌਜੂਦ ਸਨ। ਇਸ ਦੌਰਾਨ 2 ਛੋਟੀਆਂ ਬੱਚੀਆਂ ਉਥੋਂ ਲੰਘ ਰਹੀਆਂ ਸਨ। ਛੋਟੀ ਉਮਰ ਵਿਚ ਇਸ ਤਰ੍ਹਾਂ ਘੁੰਮਦੇ ਦੇਖ ਕੇ ਉਨ੍ਹਾਂ ਨੇ ਬੱਚੀਆਂ ਨੂੰ ਰੋਕ ਲਿਆ ਅਤੇ ਉਨ੍ਹਾਂ ਬਾਰੇ ਪੁੱਛਿਆ ਤਾਂ ਇਕ ਬੱਚੀ ਨੇ ਆਪਣਾ ਨਾਮ ਅਮ੍ਰਿਤਾ ਅਤੇ ਦੂਜੀ ਨੇ ਦਿਵਿਆ ਦੱਸਿਆ ਤੇ ਦੋਵੇਂ ਸਕੀਆਂ ਭੈਣਾਂ ਹਨ। ਅਮ੍ਰਿਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਅੱਠਵੀਂ ਕਲਾਸ ਵਿਚ ਪੜ੍ਹਦੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਦੋਹਾਂ ਨੂੰ ਭੀਖ ਮੰਗ ਕੇ ਲਿਆਉਣ ਲਈ ਦਬਾਅ ਬਣਾਉਂਦੇ ਹਨ, ਜੇਕਰ ਉਨ੍ਹਾਂ ਵੱਲੋਂ ਮਨ੍ਹਾ ਕੀਤਾ ਜਾਂਦਾ ਹੈ ਤਾਂ ਉਹ ਉਨ੍ਹਾਂ ਦੀ ਕੁੱਟਮਾਰ ਕਰਦੇ ਹਨ। ਇਸ ਦੇ ਚੱਲਦਿਆਂ ਉਹ ਪਹਿਲਾਂ ਵੀ ਭੁੱਜ ਚੁੱਕੀਆਂ ਹਨ। ਉਸ ਦੇ ਮਾਤਾ-ਪਿਤਾ ਫਿਰ ਉਨ੍ਹਾਂ ਨੂੰ ਨਾਲ ਲੈ ਜਾਂਦੇ ਹਨ ਅਤੇ ਕੁੱਟਮਾਰ ਕਰਦੇ ਹਨ। ਬੱਚੀਆਂ ਨੇ ਪੁਲਸ ਨੂੰ ਕਿਹਾ ਕਿ ਉਹ ਘਰ ਨਹੀਂ ਜਾਣਾ ਚਾਹੁੰਦੀਆਂ।

ਇਹ ਵੀ ਪੜ੍ਹੋ-  ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ, ਕੀਤੀ ਇਹ ਮੰਗ

ਇੱਥੇ ਇਹ ਵੀ ਪਤਾ ਲੱਗਾ ਹੈ ਕਿ ਮਨੁੱਖਤਾ ਸੇਵਾ ਸੋਸਾਇਟੀ ਨੇ ਦੋਵੇਂ ਭੈਣਾਂ ਨੂੰ ਪਹਿਲਾਂ ਵੀ ਲਾਵਾਰਿਸ ਹਾਲਤ ਵਿਚ ਫੜਿਆ ਸੀ ਤੇ ਫਿਰ ਉਨ੍ਹਾਂ ਦੇ ਮਾਤਾ-ਪਿਤਾ ਹਵਾਲੇ ਕਰ ਦਿੱਤਾ ਸੀ। ਉਸ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਨੇ ਬੱਚੀਆਂ ਦਾ ਚੰਗੀ ਤਰ੍ਹਾਂ ਖਿਆਲ ਰੱਖਣ ਦੀ ਗੱਲ ਕਹੀ ਸੀ ਪਰ ਫਿਰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਦੋਵੇਂ ਬੱਚੀਆਂ ਘਰੋਂ ਭੱਜ ਕੇ ਸਟੇਸ਼ਨ ’ਤੇ ਪੁੱਜ ਗਈਆਂ ਅਤੇ ਟ੍ਰੇਨ ਵਿਚ ਬੈਠ ਕੇ ਲੁਧਿਆਣਾ ਪੁੱਜ ਗਈਆਂ। ਹਾਲ ਦੀ ਘੜੀ ਇਸ ਮਾਮਲੇ ਵਿਚ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।  

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News