ਦਿੱਲੀ ਅੰਦੋਲਨ ’ਚ ਸ਼ਾਮਲ 2 ਕਿਸਾਨਾਂ ਦੀ ਮੌਤ

Saturday, Oct 30, 2021 - 02:09 AM (IST)

ਦਿੱਲੀ ਅੰਦੋਲਨ ’ਚ ਸ਼ਾਮਲ 2 ਕਿਸਾਨਾਂ ਦੀ ਮੌਤ

ਚਾਉਕੇ(ਜ.ਬ.)- ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਿਛਲੇ ਗਿਆਰਾਂ ਮਹੀਨਿਆਂ ਤੋਂ ਚੱਲ ਰਹੇ ਦਿੱਲੀ ਕਿਸਾਨ ਮੋਰਚੇ ਵਿਚ ਸ਼ਾਮਲ ਹੋਏ ਪਿੰਡ ਜੇਠੂਕੇ ਦੇ ਦੋ ਕਿਸਾਨਾਂ ਦੀ ਅਚਾਨਕ ਤਬੀਅਤ ਵਿਗੜ ਕਾਰਨ ਸ਼ਹੀਦ ਹੋ ਗਏ।

ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਦੀ ਵਧ ਸਕਦੀ ਹੈ ਨਾਰਾਜ਼ਗੀ
ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਨਿੱਕਾ ਸਿੰਘ ਜੇਠੂਕੇ ਨੇ ਦੱਸਿਆ ਕਿ ਇਹ ਦੋਵੇਂ ਕਿਸਾਨ ਧਰਮ ਸਿੰਘ ਉਮਰ (54) ਸਾਲ ਅਤੇ ਰਿਪਨ ਸਿੰਘ ਉਮਰ (51) ਸਾਲ ਦੋਵੇਂ ਪਿੰਡ ਜੇਠੂਕੇ ਵਾਸੀ 24 ਤਾਰੀਕ ਨੂੰ ਪਿੰਡ ਜੇਠੂਕੇ ਤੋਂ ਲਗਾਤਾਰ ਜਾ ਰਹੇ ਕਾਫ਼ਲੇ ਨਾਲ ਦਿੱਲੀ ਮੋਰਚੇ ਉਪਰ ਗਏ ਸਨ, ਜਿਨ੍ਹਾਂ ਦੀ ਕੱਲ ਸ਼ਾਮ ਨੂੰ ਅਚਾਨਕ ਤਬੀਅਤ ਵਿਗੜ ਕਾਰਨ ਬਹਾਦਰਗੜ੍ਹ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਸ ਵਿਚ ਦੋਵੇਂ ਕਿਸਾਨਾਂ ਨੇ ਦਮ ਤੋੜ ਦਿੱਤਾ।


author

Bharat Thapa

Content Editor

Related News