ਬਰਨਾਲਾ 'ਚ ਵੱਡਾ ਹਾਦਸਾ, ਗੋਬਰ ਗੈਸ ਪਲਾਂਟ ’ਚ ਕੰਮ ਕਰਦੇ 2 ਇੰਜੀਨੀਅਰਾਂ ਦੀ ਹੋਈ ਮੌਤ

12/11/2023 11:49:09 AM

ਤਪਾ ਮੰਡੀ (ਸ਼ਾਮ, ਗਰਗ)- ਤਪਾ-ਤਾਜੋਕੇ ਰੋਡ ’ਤੇ ਨਿਰਮਾਣ ਅਧੀਨ ਗੋਬਰ ਗੈਸ ਪਲਾਂਟ ’ਚ ਕੰਮ ਕਰਦੇ ਇੰਜੀਨੀਅਰ ਅਤੇ ਉਸ ਦੇ ਸਾਥੀ ਦੀ ਗੈਸ ਚੜ੍ਹਨ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਤਰਸੇਮ ਚੰਦ ਵਾਸੀ ਤਪਾ ਵੱਲੋਂ ਗੋਬਰ ਗੈਸ ਪਲਾਂਟ ਦਾ ਨਿਰਮਾਣ ਅਧੀਨ ਗੋਬਰ ਗੈਸ ਪਲਾਂਟ ਦਾ ਕੰਮ ਚੱਲ ਰਿਹਾ ਸੀ ਤਾਂ ਦੁਪਹਿਰ 12.30 ਵਜੇ ਦੇ ਕਰੀਬ ਇੰਜੀਨੀਅਰ ਅਨਿਲ ਕੁਮਾਰ (42) ਪੁੱਤਰ ਓਮ ਸਿੰਘ ਅਤੇ ਉਸ ਦਾ ਸਾਥੀ ਮੋਹਿਤ ਕੁਮਾਰ ਵਾਸੀ ਨਾਰਸ਼ਨ ਕਲਾਂ (ਹਰਿਦੁਆਰ) ਪਲਾਂਟ ’ਚ ਬਣੇ ਡੱਗ, ਜੋ ਲਗਭਗ 10 ਫੁੱਟ ਡੂੰਘਾ ਸੀ, ’ਚ ਪੌੜ੍ਹੀ ਲਾ ਕੇ ਪਾਈਪ ਕੱਟ ਰਿਹਾ ਸੀ। ਅਚਾਨਕ ਪੌੜ੍ਹੀ ਸਲਿੱਪ ਹੋਣ ਕਾਰਨ ਪੌੜ੍ਹੀ ਸਣੇ ਡੱਗ ’ਚ ਡਿੱਗ ਪਿਆ ਤਾਂ ਉਪਰ ਖੜ੍ਹਾ ਉਸ ਦਾ ਦੂਜਾ ਸਾਥੀ ਜਦੋਂ ਉਸ ਦੇ ਬਚਾਅ ਲਈ ਹੇਠਾਂ ਉਤਰਿਆ ਤਾਂ ਦੋਵਾਂ ਦੀ ਗੈਸ ਚੜ੍ਹ ਕੇ ਦਮ ਘੁੱਟਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ- ਕੰਦੋਵਾਲੀ ’ਚ ਅਨੋਖੀ ਚੋਰੀ: ਮਾਮੇ ਨੇ ਭਣੇਵਿਆਂ ’ਤੇ ਮਾਂ ਦੇ ਫੁੱਲ ਚੋਰੀ ਕਰਨ ਦੇ ਲਾਏ ਇਲਜ਼ਾਮ

ਜਦੋਂ ਪਲਾਂਟ ਦੇ ਮਾਲਕ ਅਤੇ ਹੋਰ ਕੰਮ ਕਰਦੇ ਮਜ਼ਦੂਰਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਅਤੇ ਨਜ਼ਦੀਕੀ ਲੋਕਾਂ ਨੂੰ ਬੁਲਾਇਆ ਤਾਂ ਉਸ ਸਮੇਂ ਤੱਕ ਦੋਵਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਚੁੱਕੀ ਸੀ। ਮਾਲਕ ਅਤੇ ਨਜ਼ਦੀਕੀ ਲੋਕਾਂ ਨੇ ਡੱਗ ’ਚ ਡਿੱਗੇ ਇੰਜੀਨੀਅਰ ਅਤੇ ਉਸ ਦੇ ਸਾਥੀ ਨੂੰ ਬਾਹਰ ਕੱਢ ਕੇ ਤਪਾ ਪੁਲਸ ਨੂੰ ਸੂਚਨਾ ਦਿੱਤੀ ਤਾਂ ਸਬ-ਇੰਸਪੈਕਟਰ ਸੱਤ ਪਾਲ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਮੌਰਚਰੀ ਰੂਮ ਬਰਨਾਲਾ ’ਚ ਰੱਖਵਾ ਦਿੱਤਾ। ਮ੍ਰਿਤਕਾਂ ਦੇ ਵਾਰਿਸਾਂ ਦੇ ਆਉਣ ਤੋਂ ਬਾਅਦ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ-  3 ਪੀੜੀਆਂ ਤੋਂ ਫੌਜ ਦੀ ਨੌਕਰੀ ਕਰਦਾ ਆ ਰਿਹਾ ਪਰਿਵਾਰ, ਹੁਣ ਧੀ ਨੇ ਵੀ ਫਲਾਇੰਗ ਅਫ਼ਸਰ ਬਣ ਕੀਤਾ ਨਾਂ ਰੋਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News