ਵੱਖ-ਵੱਖ ਹਾਦਸਿਆਂ ''ਚ 2 ਦੀ ਮੌਤ

Tuesday, Jan 02, 2018 - 07:40 AM (IST)

ਵੱਖ-ਵੱਖ ਹਾਦਸਿਆਂ ''ਚ 2 ਦੀ ਮੌਤ

ਤਰਨਤਾਰਨ,  (ਰਾਜੂ)-  ਸਥਾਨਕ ਥਾਣਾ ਸਿਟੀ ਦੀ ਪੁਲਸ ਨੇ ਮੋਟਰਸਾਈਕਲ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁੱਦਈ ਗੁਰਪ੍ਰੀਤ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ ਗਲੀ ਜਵੰਧੀਆ ਵਾਲੀ ਨੇ ਦੱਸਿਆ ਕਿ ਉਸ ਦਾ ਭਾਣਜਾ ਸੁਖਚੈਨ ਸਿੰਘ ਅਤੇ ਮਾਸੀ ਦਾ ਲੜਕਾ ਰਣਜੀਤ ਸਿੰਘ ਮੋਟਰਸਾਈਕਲ 'ਤੇ ਮੱਥਾ ਟੇਕਣ ਲਈ ਗੁ. ਟਾਹਲਾ ਸਾਹਿਬ ਅੰਮ੍ਰਿਤਸਰ ਜਾ ਰਹੇ ਸੀ ਅਤੇ ਉਹ ਇਨ੍ਹਾਂ ਦੇ ਪਿੱਛੇ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ। ਜਦੋਂ ਅਸੀਂ ਅੱਡਾ ਦਬੁਰਜੀ ਤੋਂ ਅੱਗੇ ਪੁੱਜੇ ਤਾਂ ਇਕ ਕਾਰ ਚਾਲਕ ਰਵਿੰਦਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲੰਡੇਕੇ ਜ਼ਿਲਾ ਮੋਗਾ ਨੇ ਤੇਜ਼ ਰਫਤਾਰ ਕਾਰ ਲਾਪ੍ਰਵਾਹੀ ਨਾਲ ਦੂਜੀ ਸਾਈਡ ਤੋਂ ਲਿਆ ਕੇ ਉਸ ਦੇ ਭਾਣਜੇ ਸੁਖਚੈਨ ਸਿੰਘ ਦੇ ਮੋਟਰਸਾਈਕਲ ਵਿਚ ਮਾਰ ਦਿੱਤੀ, ਜਿਸ ਉਪਰੰਤ ਉਹ ਜ਼ਖਮੀ ਹੋ ਗਏ। ਰਣਜੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਸੁਖਚੈਨ ਸਿੰਘ ਜ਼ੇਰੇ ਇਲਾਜ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਸਤਪਾਲ ਸਿੰਘ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ,  (ਰਾਜੂ)-ਥਾਣਾ ਸਦਰ ਤਰਨਤਾਰਨ ਦੇ ਤਫਤੀਸ਼ੀ ਅਫਸਰ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਸਾਈਕਲ ਸਵਾਰ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਅਣਪਛਾਤੇ ਕਾਰ ਡਰਾਈਵਰ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮੁੱਦਈ ਰਛਪਾਲ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਪਿੱਦੀ ਨੇ ਦੱਸਿਆ ਕਿ ਉਸ ਦਾ ਪਿਤਾ ਹਰਚਰਨ ਸਿੰਘ ਸ਼ੇਰੋਂ ਤੋਂ ਆਪਣੇ ਪਿੰਡ ਪਿੱਦੀ ਜਾ ਰਿਹਾ ਸੀ ਤਾਂ ਪਿੱਦੀ ਗੇਟ ਨੇੜੇ ਕਿਸੇ ਨਾਮਲੂਮ ਕਾਰ ਚਾਲਕ ਨੇ ਉਸ ਦੇ ਪਿਤਾ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ 'ਤੇ ਡਿੱਗ ਪਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਕਾਰ ਚਾਲਕ ਭੱਜ ਗਿਆ।


Related News