ਸੜਕ ਹਾਦਸੇ ''ਚ ਔਰਤ ਸਣੇ 2 ਦੀ ਮੌਤ
Monday, Oct 09, 2017 - 06:45 AM (IST)

ਫਗਵਾੜਾ, (ਜਲੋਟਾ)- ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਹੋਏ ਸੜਕ ਹਾਦਸਿਆਂ 'ਚ 1 ਔਰਤ ਸਣੇ 2 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕਾ ਦੀ ਪਛਾਣ ਬਲਬੀਰ ਕੌਰ ਪਤਨੀ ਰਾਮ ਸ਼ਰਨ ਵਾਸੀ ਪਿੰਡ ਮਹੇੜੂ ਤਹਿਸੀਲ ਫਗਵਾੜਾ ਤੇ ਬਲਬੀਰ ਸਿੰਘ ਪੁੱਤਰ ਰਾਮ ਸਿੰਘ ਦੇ ਰੂਪ 'ਚ ਹੋਈ ਹੈ। ਪੁਲਸ ਨੇ ਲਾਸ਼ਾਂ ਕਬਜ਼ੇ 'ਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਭੇਜ ਦਿੱਤੀਆਂ ਹਨ। ਪੁਲਸ ਜਾਂਚ ਜਾਰੀ ਹੈ।