2 ਰੋਜ਼ਾ ਕਬੱਡੀ ਟੂਰਨਾਮੈਂਟ ''ਚ ਪਿੰਡ ਮੱਲਾ ਦੀ ਟੀਮ ਨੇ ਮਾਰੀ ਬਾਜ਼ੀ

03/04/2018 2:31:21 AM

ਸ੍ਰੀ ਮੁਕਤਸਰ ਸਾਹਿਬ/ਦੋਦਾ (ਪਵਨ, ਨੇਕੀ)- ਧੰਨ-ਧੰਨ ਬਾਬਾ ਧਿਆਨ ਦਾਸ ਅਤੇ ਬਾਬਾ ਕ੍ਰਿਸ਼ਨ ਦਾਸ ਜੀ ਦੀ ਯਾਦ 'ਚ ਪਿੰਡ ਦੋਦਾ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 2 ਰੋਜ਼ਾ ਕਬੱਡੀ ਟੂਰਨਾਮੈਂਟ ਡੇਰਾ ਬਾਬਾ ਧਿਆਨ ਦਾਸ ਜੀ ਦੇ ਖੇਡ ਗਰਾਊਂਡ ਵਿਚ ਸ਼ੁਰੂ ਕਰਵਾਇਆ ਗਿਆ।
ਇਸ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਬਾਬਾ ਅਮਰ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਵਾਲਿਆਂ ਨੇ ਅਰਦਾਸ ਉਪਰੰਤ ਰਿਬਨ ਕੱਟ ਕੇ ਕੀਤਾ। ਟੂਰਨਾਮੈਂਟ ਦਾ 65 ਕਿਲੋ ਭਾਰ ਵਰਗ ਦਾ ਉਦਘਾਟਨੀ ਪਹਿਲਾ ਮੈਚ ਪਿੰਡ ਮੱਲਾ ਅਤੇ ਔਲਖ ਦੀ ਟੀਮ ਵਿਚਕਾਰ ਕਰਵਾਇਆ ਗਿਆ। ਇਸ ਮੈਚ 'ਚ ਮੱਲਾ ਦੀ ਟੀਮ ਨੇ ਸਾਢੇ 20 ਅੰਕ ਲੈ ਕੇ ਔਲਖ ਦੀ ਟੀਮ ਨੂੰ ਸਾਢੇ 3 ਅੰਕਾਂ ਨਾਲ ਹਰਾਇਆ। 
ਇਸ ਸਮੇਂ ਕੁਲਜੀਤ ਸਿੰਘ ਕੰਗ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਬੇਅੰਤ ਪੰਚ, ਦਰਸ਼ਨ ਪੰਚ, ਬੋਹੜ ਪੰਚ, ਗੁਰਦਾਸ ਪੰਚ, ਮੁਨਸ਼ੀ ਪੰਚ, ਮੱਖਣ ਪੰਚ, ਮਲਕੀਤ ਸਾਬਕਾ ਪੰਚ, ਸਿਕੰਦਰ ਸਿੰਘ, ਖੀਰਾ ਭਾਊ, ਗੁਰਮੇਲ ਸਿੰਘ ਬਰਾੜ, ਚਰਨਾ ਹੇਅਰ, ਬਾਬਾ ਮੇਜਰ ਸਿੰਘ, ਸੀਤਾ ਖਿਡਾਰੀ, ਵਜ਼ੀਰ ਸਿੰਘ, ਬੱਬੀ ਬਰਾੜ, ਸੁੱਖੀ ਬਰਾੜ, ਇਕਬਾਲ ਸਿੰਘ ਆਦਿ ਸਮੇਤ ਦੋਵਾਂ ਟੀਮਾਂ ਦੇ ਖਿਡਾਰੀ ਮੌਜੂਦ ਸਨ।


Related News