2 ਗਊ ਮਾਤਾ ਅਤੇ ਨੰਦੀ ਦਾ ਬਿਨ੍ਹਾਂ ਚਮੜੀ ਵਾਲਾ ਸਰੀਰ ਮਿਲਣ 'ਤੇ ਮਚਿਆਂ ਹੜਕੰਪ

08/22/2017 3:35:58 PM

ਸ੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ)—ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਦੇ ਬਲਮਗਡ਼ ਰੋਡ 'ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋ ਕਰਮਪੁਰਾ ਵਸਤੀ ਦੇ ਲੋਕਾਂ ਨੇ ਸਡ਼ਕ 'ਤੇ 3 ਵੱਖ-ਵੱਖ ਜਗਾ 'ਤੇ 2 ਗਾਂ ਅਤੇ ਇਕ ਨੰਦੇ ਨੂੰ ਮਰਿਆ ਹੋਇਆ ਦੇਖਿਆ। ਲੋਕਾਂ ਨੇ ਇਸ ਦੀ ਸੂਚਨਾ ਗਾਊ ਸੇਵਾ ਕਮੇਟੀ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ 'ਤੇ ਆ ਕੇ ਦੇਖਿਆ ਕਿ ਇਕ ਬਲਮਗਡ਼ ਰੋਡ 'ਤੇ ਰੇਲਵੇ  ਫਾਟਕ ਨੇੜੇ ਇਕ ਗਾਊ ਜਿਸ ਦੀ ਸਾਰੇ ਸਰੀਰ ਦੀ ਚਮਡ਼ੀ ਲੱਥੀ ਹੋਣ ਕਾਰਨ ਗਾਊ ਮਰ ਚੁੱਕੀ ਸੀ ਅਤੇ ਕੁਝ ਹੀ ਦੂਰੀ 'ਤੇ ਇਕ ਹੋਰ ਗਾਂ ਮਰੀ ਹੋਈ ਵੇਖੀ। ਗਾਉ ਸੇਵਾ ਕਮੇਟੀ ਵਾਲਿਆਂ ਨੇ ਇਸ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ ਅਤੇ ਥਾਣਾ ਸਿਟੀ ਇੰਚਾਰਜ ਜਤਿੰਦਰ ਪਾਲ ਸਿੰਘ ਆਪਣੀ ਪੁਲਸ ਪਾਰਟੀ ਦੇ ਨਾਲ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਸ ਉਪ ਕਪਤਾਨ ਗੁਰਤੇਜ ਸਿੰਘ ਵੀ ਘਟਨਾ ਵਾਲੀ ਥਾ 'ਤੇ ਪਹੁੰਚ ਕੇ ਸਥਿਤੀ ਦਾ ਨਰੀਖਣ ਕੀਤਾ। ਉਨ੍ਹਾਂ ਦੇ ਹੁਕਮਾਂ ਦੇ ਆਧਾਰ 'ਤੇ ਗਊਆ ਨੂੰ ਪੋਸ੍ਟਮਾਟਮ ਲਈ ਭੇਜ ਦਿੱਤਾ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦਾ ਪੋਸਟਮਾਟਮ ਕਰਾਉਣ ਤੋਂ ਬਾਅਦ ਇਨ੍ਹਾਂ ਦੇ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ।


Related News