ਕੈਨੇਡਾ ਤੋਂ ਕਿੱਲਰ ਸੁਪਾਰੀ ਲੈਕੇ ਬਾਜਾਖਾਨਾ ਨਿਵਾਸੀ ’ਤੇ ਗੋਲੀ ਚਲਾਉਣ ਵਾਲੇ 2 ਦੋਸ਼ੀ ਕਾਬੂ
Saturday, Aug 14, 2021 - 12:01 AM (IST)
ਫ਼ਰੀਦਕੋਟ (ਰਾਜਨ)- ਬੀਤੀ 2 ਅਗਸਤ ਨੂੰ ਦੋ ਬਾਈਕ ਸਵਾਰਾਂ ਵੱਲੋਂ ਕਸਬਾ ਬਾਜਾਖਾਨਾ ਨਿਵਾਸੀ ਸੋਹਣ ਸਿੰਘ ’ਤੇ ਗੋਲੀ ਚਲਾ ਕੇ ਫਰਾਰ ਹੋ ਜਾਣ ਵਾਲੇ ਦੋਸ਼ੀਆਂ ਨੂੰ ਜ਼ਿਲ੍ਹਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਸ ਨੇ ਪਹਿਲਾਂ ਬਲਵਿੰਦਰ ਸਿੰਘ ਨਾਮੀ ਦੋਸ਼ੀ ਨੂੰ ਕਾਬੂ ਕੀਤਾ ਗਿਆ, ਜਿਸ ਨੇ ਉਕਤ ਘਟਨਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਪਨਾਂਹ ਦਿੱਤੀ ਸੀ। ਇਸ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ 2 ਦੋਸ਼ੀਆਂ ਅਜੇ ਕੁਮਾਰ ਤੇ ਜਸਪ੍ਰੀਤ ਸਿੰਘ ਜੋ ਮੁਕਤਸਰ ਜ਼ਿਲੇ ਦੇ ਰਹਿਣ ਵਾਲੇ ਹਨ। ਹੁਣ ਮੋਹਾਲੀ ਵਿਖੇ ਰਹਿ ਰਹੇ ਸਨ ਦੇ ਨਾਮ ਸਾਹਮਣੇ ਆਏ ਜਿੰਨ੍ਹਾਂ 'ਚੋਂ ਦੋਸ਼ੀ ਅਜੇ ਕੁਮਾਰ ਨੂੰ ਮੁਹਾਲੀ ਪੁਲਸ ਥੋੜ੍ਹੇ ਦਿਨ ਪਹਿਲਾਂ ਅਸਲੇ ਸਮੇਤ ਕਾਬੂ ਕਰ ਚੁੱਕੀ ਹੈ ਜਦਕਿ ਜਸਪ੍ਰੀਤ ਸਿੰਘ ਨੂੰ ਬਾਜਾਖਾਨਾ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ।
ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ
ਇਸ ਮਾਮਲੇ 'ਚ ਡੀ. ਐੱਸ. ਪੀ. ਜੈਤੋ ਪਰਮਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਸ਼ੀਆਂ ਪਾਸੋਂ ਪੁੱਛਗਿੱਛ ਕਰਨ ਦੇ ਇਹ ਤੱਥ ਸਾਹਮਣੇ ਆਏ ਕਿ ਸੋਹਣ ਸਿੰਘ ਨਿਵਾਸੀ ਕਸਬਾ ਬਾਜਾਖਾਨਾ ਦੀ ਹੱਤਿਆ ਕਰਵਾਉਣ ਲਈ ਉਸਦੇ ਗੁਆਂਢੀ ਗੁਰਪ੍ਰੀਤ ਸਿੰਘ ਉਰਫ ਕਾਕੂ ਜੋ ਇਸ ਵੇਲੇ ਕੈਨੇਡਾ ਵਿਖੇ ਰਹਿ ਰਿਹਾ ਹੈ ਨੇ ਦੋਵਾਂ ਵਿਚਕਾਰ ਹੋਏ ਝਗੜੇ ਦੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਨ੍ਹਾਂ ਦੋਸ਼ੀਆਂ ਨੂੰ ਕਿੱਲਰ ਸੁਪਾਰੀ ਦਿੱਤੀ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਦੋਵਾਂ ਦੋਸ਼ੀਆਂ ਜੋ ਇੱਕ ਬਾਈਕ ’ਤੇ ਸਵਾਰ ਸਨ ਨੇ ਬੀਤੀ 2 ਅਗਸਤ ਨੂੰ ਸੋਹਣ ਸਿੰਘ ਦੇ ਘਰ ਦੇ ਦਰਵਾਜੇ ਮੁਹਰੇ ਰੁਕ ਕੇ ਆਵਾਜ਼ ਮਾਰਕੇ ਉਸਨੂੰ ਬਾਹਰ ਬੁਲਾ ਕੇ ਗੋਲੀ ਮਾਰ ਦਿੱਤੀ ਸੀ ਜਿਸ’ਤੇ ਸੋਹਣ ਸਿੰਘ ਦੇ ਪੇਟ 'ਚ ਗੋਲੀ ਲੱਗਣ ਨਾਲ ਉਸ ਨੂੰ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਦਾਖਲ ਕਰਵਾਉਣ ’ਤੇ ਉਸਦੀ ਜਾਨ ਬਚ ਗਈ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਇਹਨਾਂ ਦੋਵਾਂ ਦੋਸ਼ੀਆਂ ਦਾ 16 ਅਗਸਤ ਤੱਕ ਪੁਲਸ ਰਿਮਾਂਡ ਹਾਸਿਲ ਕਰ ਲਿਆ ਹੈ ਤਾਂ ਜੋ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ ਜਦਕਿ ਤੀਸਰੇ ਦੋਸ਼ੀ ਅਜੇ ਕੁਮਾਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮੋਹਾਲੀ ਤੋਂ ਲਿਆ ਕੇ ਪੁੱਛ ਪੜਤਾਲ ਕੀਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿ 'ਚ ਦੋ T20 ਖੇਡੇਗਾ ਇੰਗਲੈਂਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।