ਸ਼ਰਾਬ ਸਮੱਗਲਿੰਗ ਦੇ ਦੋਸ਼ ''ਚ 2 ਕਾਬੂ
Monday, Aug 14, 2017 - 02:01 AM (IST)
ਲੁਧਿਆਣਾ, (ਮਹੇਸ਼)– ਬਸਤੀ ਜੋਧੇਵਾਲ ਪੁਲਸ ਨੇ ਸ਼ਰਾਬ ਸਮੱਗਲਿੰਗ ਦੇ 2 ਮਾਮਲਿਆਂ 'ਚ ਦੋ ਅੱਧਖੜ ਉਮਰ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 84 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਜੋਧੇਵਾਲ ਦੇ ਰਜਿੰਦਰ ਕੁਮਾਰ (57) ਅਤੇ ਸੁਖਦੇਵ ਨਗਰ ਦੇ ਵਿਕਰਮ (59) ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੱਸਿਆ ਕਿ ਰਜਿੰਦਰ ਨੂੰ ਹੋਟਲ ਵੰਜਲੀ ਦੇ ਕੋਲ ਅਤੇ ਵਿਕਰਮ ਨੂੰ ਗੋਪਾਲ ਨਗਰ ਦੇ ਨੇੜਿਓਂ ਕਾਬੂ ਕੀਤਾ ਗਿਆ। ਰਜਿੰਦਰ ਐਕਟਿਵਾ 'ਤੇ ਜਦਕਿ ਵਿਕਰਮ ਜਾਈਲੋ ਗੱਡੀ 'ਚ ਸ਼ਰਾਬ ਦੀ ਸਮੱਗਲਿੰਗ ਕਰ ਰਿਹਾ ਸੀ। ਇਨ੍ਹਾਂ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਲੜਕੀ ਨੂੰ ਬੰਧਕ ਬਣਾਉਣ ਦਾ ਦੋਸ਼
20 ਸਾਲਾ ਇਕ ਲੜਕੀ ਨੂੰ ਬੰਧਕ ਬਣਾ ਕੇ ਰੱਖਣ ਦੇ ਦੋਸ਼ ਵਿਚ ਜੋਧੇਵਾਲ ਪੁਲਸ ਨੇ ਹੇਮਾ ਲਤਾ ਦੇ ਪਿਤਾ ਬੰਦਾ ਬਹਾਦਰ ਕਾਲੋਨੀ ਨਿਵਾਸੀ ਪਰਸ਼ੋਤਮ ਲਾਲ ਦੀ ਸ਼ਿਕਾਇਤ 'ਤੇ ਇਸੇ ਇਲਾਕੇ ਦੀ ਰਹਿਣ ਵਾਲੀ ਸੀਤਾ, ਰੀਤੂ ਅਤੇ ਹਿਮਾਚਲ ਦੇ ਓਮ ਪ੍ਰਕਾਸ਼ ਦੇ ਖਿਲਾਫ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸਦੀ ਬੇਟੀ 18 ਜੁਲਾਈ ਨੂੰ ਕਿਸੇ ਨੂੰ ਕੁਝ ਦੱਸੇ ਬਿਨਾਂ ਘਰੋਂ ਚਲੀ ਗਈ। ਜਿਸਨੂੰ ਹਰ ਜਗ੍ਹਾ ਉਸ ਨੇ ਤਲਾਸ਼ ਕੀਤਾ ਪਰ ਉਸਦਾ ਕੁਝ ਪਤਾ ਨਹੀਂ ਲੱਗਿਆ। ਉਸਨੂੰ ਸ਼ੱਕ ਹੈ ਕਿ ਇਨ੍ਹਾਂ ਦੋਸ਼ੀਆਂ ਨੇ ਉਸ ਦੀ ਬੇਟੀ ਨੂੰ ਆਪਣੇ ਸਵਾਰਥ ਦੇ ਲਈ ਬੰਧਕ ਬਣਾ ਕੇ ਆਪਣੇ ਕੋਲ ਰੱਖਿਆ ਹੈ।
