ਨਹਿਰ ’ਚ ਨਹਾਉਣ ਗਏ 2 ਬੱਚੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

Sunday, Jul 02, 2023 - 11:31 PM (IST)

ਨਹਿਰ ’ਚ ਨਹਾਉਣ ਗਏ 2 ਬੱਚੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

ਮਲੋਟ (ਸ਼ਾਮ, ਜੁਨੇਜਾ) : ਮਲੋਟ ਸ਼ਹਿਰ ਦੇ ਪਟੇਲ ਨਗਰ ਵਿਚ ਉਸ ਵਿਖੇ  ਸੋਗ ਦੀ ਲਹਿਰ ਛਾ ਗਈ, ਜਦੋਂ ਗਰੀਬ ਪਰਿਵਾਰਾਂ ਨਾਲ ਸਬੰਧਤ  ਨਹਿਰ ਵਿਚ ਨਹਾਉਣ  ਲਈ ਗਏ ਬੱਚਿਆਂ ’ਚੋਂ ਦੋ ਬੱਚੇ ਨਹਿਰ ਵਿਚ ਰੁੜ੍ਹ ਗਏ। ਨਹਿਰ ਵਿਚ ਰੁੜ੍ਹਨ ਵਾਲੇ ਬੱਚਿਆਂ ਦੀ ਉਮਰ 16-17 ਸਾਲ ਹੈ। ਇਨ੍ਹਾਂ ’ਚੋਂ ਇਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। ਜਾਣਕਾਰੀ ਅਨੁਸਾਰ ਮਲੋਟ ਦੇ ਪਟੇਲ ਨਗਰ ਦੇ ਜਸ਼ਨ ਪੁੱਤਰ ਰਾਜ ਸਿੰਘ, ਤਰੁਣ ਕੁਮਾਰ ਪੁੱਤਰ ਸਰਬਜੀਤ ਸ਼ੰਮੀ ਅਤੇ ਉਦੇ ਕੁਮਾਰ ਪੁੱਤਰ ਗੋਗੀ ਤਿੰਨੋਂ ਝੌਰੜ ਪਿੰਡ ਨੇੜੇ ਕਰਮਗੜ ਮਾਈਨਰ ’ਚ ਨਹਾਉਣ ਗਏ ਸਨ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਧਮਾਕੇਦਾਰ ਟਵੀਟ, ਕੈਪਟਨ ਅਮਰਿੰਦਰ ਸਿੰਘ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਤਕਰੀਬਨ ਇਕ ਵਜੇ ਇਨ੍ਹਾਂ ਤਿੰਨਾਂ ’ਚੋਂ ਤਰੁਣ ਅਤੇ ਉਦੇ ਨਜ਼ਦੀਕ ਜਾਂਦੀ ਵੱਡੀ ਨਹਿਰ ਅਬੋਹਰ ਕੈਨਾਲ ’ਚ ਨਹਾਉਣ ਲਈ ਚਲੇ ਗਏ, ਜਿਥੇ ਪਾਣੀ ਡੂੰਘਾ ਅਤੇ ਤੇਜ਼ ਵਹਾਅ ਵਾਲਾ ਹੋਣ ਕਰਕੇ ਦੋਵੇਂ ਬੱਚੇ ਰੁੜ੍ਹ ਗਏ। ਇਸ ਘਟਨਾ ਨੂੰ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਵੇਖਿਆ ਅਤੇ ਰੌਲਾ ਪਾਇਆ, ਜਿਸ ’ਤੇ ਇਨ੍ਹਾਂ ਨੂੰ ਬਚਾਉਣ ਲਈ ਕੁਝ ਵੱਡੇ ਲੜਕਿਆਂ ਨੇ ਨਹਿਰ ਵਿਚ ਛਾਲ ਵੀ ਮਾਰੀ ਪਰ ਉਹ ਉਨ੍ਹਾਂ ਨੂੰ ਬਚਾਉਣ ਵਿਚ ਅਸਫ਼ਲ ਰਹੇ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰ ’ਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਰੁੜ੍ਹਨ ਵਾਲੇ ਬੱਚਿਆਂ ’ਚੋਂ ਉਦੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਧਰ ਪੁਲਸ ਦਾ ਕਹਿਣਾ ਹੈ ਕਿ ਰੁੜ੍ਹਨ ਵਾਲੇ ਬੱਚਿਆਂ ਦੀ ਭਾਲ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)


author

Manoj

Content Editor

Related News