2 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

Friday, Jul 07, 2017 - 12:01 AM (IST)

2 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

ਮੋਗਾ,   (ਆਜ਼ਾਦ)-  ਨਿਗਾਹਾ ਰੋਡ ਮੋਗਾ ਨਿਵਾਸੀ ਦੋ ਬੱਚਿਆਂ ਦੀ ਮਾਂ ਰਮਨਦੀਪ ਕੌਰ ਵੱਲੋਂ ਬੀਤੀ ਦੇਰ ਰਾਤ ਘਰ 'ਚ ਹੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਮ੍ਰਿਤਕਾ ਦੇ ਪਿਤਾ ਰਾਮ ਕ੍ਰਿਸ਼ਨ ਪੁੱਤਰ ਨਾਰਾਇਣ ਦਾਸ ਨਿਵਾਸੀ ਪਿੰਡ ਦੌਲਤਪੁਰਾ ਨੀਵਾਂ ਨੇ ਕਿਹਾ ਕਿ ਉਸ ਦੀ ਬੇਟੀ ਰਮਨਦੀਪ ਕੌਰ ਦਾ ਵਿਆਹ ਕਰੀਬ 6-7 ਸਾਲ ਪਹਿਲਾਂ ਰਜਿੰਦਰ ਕੁਮਾਰ ਸ਼ਰਮਾ ਨਿਵਾਸੀ ਨਿਗਾਹਾ ਰੋਡ ਮੋਗਾ ਨਾਲ ਧਾਰਮਿਕ ਰੀਤੀ-ਰਿਵਜਜ਼ਾਂ ਅਨੁਸਾਰ ਹੋਇਆ ਸੀ, ਉਸ ਦੇ ਦੋ ਲੜਕੇ ਹਨ। ਉਸ ਦਾ ਪਤੀ 3-4 ਮਹੀਨੇ ਪਹਿਲਾਂ ਦੁਬਈ ਗਿਆ ਹੋਇਆ ਹੈ।
ਉਸ ਨੇ ਦੋਸ਼ ਲਾਇਆ ਕਿ ਮੇਰੀ ਬੇਟੀ ਨੂੰ ਅਕਸਰ ਹੀ ਸਹੁਰਾ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਸ ਨੇ ਮੈਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਅਤੇ ਮੈਂ ਉਸ ਦੇ ਸਹੁਰਿਆਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਪਰ ਉਨ੍ਹਾਂ ਕੋਈ ਗੱਲ ਨਹੀਂ ਸੁਣੀ, ਜਿਸ ਤੋਂ ਤੰਗ ਆ ਕੇ ਉਸ ਨੇ ਬੀਤੀ ਦੇਰ ਰਾਤ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸ ਬਾਰੇ ਪਤਾ ਲੱਗਣ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ।


Related News