2 ਬੱਚਿਆਂ ਦੀ ਮਾਂ ਨਾਲ ਲਿਵਿੰਗ ਰਿਲੇਸ਼ਨ ’ਚ ਰਹਿ ਰਿਹੈ ਸਰਕਾਰੀ ਅਧਿਆਪਕ, ਰੋਕਣ ’ਤੇ ਪਤਨੀ ਦੀ ਕੀਤੀ ਕੁੱਟ-ਮਾਰ

05/21/2022 8:16:00 PM

ਗੁਰਦਾਸਪੁਰ (ਗੁਰਪ੍ਰੀਤ) - ਅੱਜ ਦੇ ਸਮੇਂ ’ਚ ਨਾਜਾਇਜ਼ ਸਬੰਧਾਂ ਦੇ ਕਾਰਨ ਬਹੁਤ ਸਾਰੇ ਘਰ ਉਜੜ ਚੁੱਕੇ ਹਨ ਅਤੇ ਕਈ ਉਜੜ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲਿਵਿੰਗ ਰਿਲੇਸ਼ਨ ਵਿੱਚ ਦੂਸਰੀ ਜਨਾਨੀ ਨਾਲ ਰਹਿ ਇਕ ਸਰਕਾਰੀ ਅਧਿਆਪਕ ਨੇ ਆਪਣੀ ਪਤਨੀ ਤੋਂ ਖਹਿੜਾ ਛੁਡਵਾਉਣ ਲਈ ਉਸਦੀ ਮਾਰ-ਕੁਟਾਈ ਕੀਤੀ। ਪੀੜਤ ਜਨਾਨੀ ਇਸ ਸਮੇਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਹੈ, ਜਿਸ ਨੇ ਪੁਲਸ ਪ੍ਰਸਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। 

ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਪੀੜਤ ਜਨਾਨੀ ਸੋਨਿਕਾ ਨੇ ਦੱਸਿਆ ਕਿ ਉਸਦਾ ਪਤੀ ਅਸ਼ੀਸ਼ ਸਾਵਲ ਸਰਕਾਰੀ ਅਧਿਆਪਕ ਹੈ। ਉਸਦੇ ਵਿਆਹ ਨੂੰ 13 ਸਾਲ ਹੋ ਚੁੱਕੇ ਹਨ ਅਤੇ ਉਸਦੇ 2 ਬੱਚੇ ਹਨ। ਉਸਦਾ ਪਤੀ ਜਿਹੜੇ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ, ਉਥੇ ਪੜਾਉਂਦੀ ਇਕ ਮਹਿਲਾ ਅਧਿਆਪਕ ਨਾਲ ਹੀ ਉਸਦੇ ਨਜਾਇਜ਼ ਸਬੰਧ ਹਨ। ਇਹ ਦੋਵੇਂ ਪਿਛਲੇ 3 ਸਾਲਾ ਤੋਂ ਲਿਵਿੰਗ ਰਿਲੇਸ਼ਨ ਵਿੱਚ ਹਨ, ਜਿਸ ਕਰਕੇ ਮੇਰਾ ਪਤੀ ਮੇਰੀ ਮਾਰ-ਕੁਟਾਈ ਕਰਦਾ ਹੈ ਤਾਂ ਕਿ ਮੈਂ ਉਸ ਨੂੰ ਛੱਡ ਕੇ ਚਲੀ ਜਾਵਾਂ ਜਾਂ ਫਿਰ ਉਸਦੀ ਲਵਰ ਨੂੰ ਅਕਸੇਪਟ ਕਰਾਂ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਉਸ ਨੇ ਕਿਹਾ ਕਿ ਜਦੋਂ ਮੈਂ ਆਪਣੇ ਪਤੀ ਨੂੰ ਅਜਿਹਾ ਕਰਨ ਤੋਂ ਰੋਕਦੀ ਹਾਂ ਤਾਂ ਉਹ ਮੇਰੀ ਕੁੱਟਮਾਰ ਕਰਦਾ ਹੈ। ਉਸ ਨੇ ਦੱਸਿਆ ਕਿ ਉਸਦੇ ਪਤੀ ਦੇ ਜਿਸ ਮਹਿਲਾ ਅਧਿਆਪਕ ਨਾਲ ਸਬੰਧ ਹਨ, ਉਹ ਵੀ ਵਿਆਹੀ ਹੋਈ ਹੈ ਅਤੇ ਉਸਦੇ ਵੀ ਦੋ ਬੱਚੇ ਹਨ। ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ ਅਤੇ ਪੁਲਸ ਪ੍ਰਸਾਸ਼ਨ ਉਸ ਮਹਿਲਾ ਅਧਿਆਪਕ ਅਤੇ ਉਸਦੇ ਪਤੀ ਖ਼ਿਲਾਫ਼ ਬਣਦੀ ਕਾਰਵਾਈ ਕਰੇ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਦੀਨਾਨਗਰ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਇਕ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਸਰਾ ਵਿਆਹ ਕੀਤਾ ਹੈ ਅਤੇ ਬੀਤੇ ਦਿਨ ਆਪਣੀ ਪਹਿਲੀ ਪਤਨੀ ਦੀ ਮਾਰ-ਕੁਟਾਈ ਕੀਤੀ ਹੈ। ਮਹਿਲਾ ਨੂੰ ਇਲਾਜ ਲਈ ਸਿਵਿਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਜੋ ਮੈਡੀਕਲ ਰਿਪੋਰਟ ਆਵੇਗੀ ਉਸ ਹਿਸਾਬ ਨਾਲ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News