ਠੱਗੀ ਮਾਰਨ ਵਾਲੇ 2 ਵਿਅਕਤੀ ਨਾਮਜ਼ਦ
Thursday, Oct 05, 2017 - 07:36 AM (IST)
ਬਟਾਲਾ, (ਬੇਰੀ)- ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।ਪੁਲਸ ਨੂੰ ਦਿੱਤੀ ਦਰਖਾਸਤ ਵਿਚ ਰਵੇਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਦਾਬਾਂਵਾਲ ਨੇ ਲਿਖਵਾਇਆ ਹੈ ਕਿ ਜਸਪਾਲ ਮਸੀਹ ਪੁੱਤਰ ਜਗੀਰ ਮਸੀਹ ਅਤੇ ਗੋਲਡੀ ਪੁੱਤਰ ਜਸਪਾਲ ਵਾਸੀਆਨ ਕਲਾਰ ਨੇ ਉਸ ਨੂੰ ਵਿਦੇਸ਼ ਭੇਜਣ ਦੇ ਬਦਲੇ 2 ਲੱਖ ਰੁਪਏ ਲਏ ਸੀ ਪਰ ਉਨ੍ਹਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਅਤੇ ਅਜਿਹਾ ਕਰਕੇ ਉਕਤ ਦੋਵਾਂ ਨੇ ਉਸ ਨਾਲ 2 ਲੱਖ ਰੁਪਏ ਦੀ ਠੱਗੀ ਮਾਰੀ ਹੈ।ਉਕਤ ਮਾਮਲੇ ਸਬੰਧੀ ਐੱਸ. ਆਈ. ਮਨਿੰਦਰਜੀਤ ਸਿੰਘ ਨੇ ਦੱਸਿਆ ਕਿ ਰਵੇਲ ਸਿੰਘ ਦੀ ਦਰਖਾਸਤ ਸਬੰਧੀ ਮਾਮਲੇ ਦੀ ਐਂਟੀਫਰਾਡ ਸਟਾਫ ਬਟਾਲਾ ਵੱਲੋਂ ਜਾਂਚ ਕਰਨ ਦੇ ਬਾਅਦ ਐੱਸ. ਐੱਸ. ਪੀ. ਬਟਾਲਾ ਦੇ ਹੁਕਮਾਂ 'ਤੇ ਥਾਣਾ ਘਣੀਏ-ਕੇ-ਬਾਂਗਰ ਵਿਚ ਉਕਤ ਦੋਵਾਂ ਵਿਅਕਤੀਆਂ ਦੇ ਵਿਰੁੱਧ ਧੋਖਾਦੇਹੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਦਿੱਤਾ ਹੈ।
