ਦੋਸਤਾਂ ਨਾਲ ਫ਼ਿਲਮ ਵੇਖ ਘਰ ਪਰਤ ਰਹੇ 2 ਸਕੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛ ਗਏ ਸੱਥਰ

Tuesday, Nov 15, 2022 - 06:18 PM (IST)

ਦੋਸਤਾਂ ਨਾਲ ਫ਼ਿਲਮ ਵੇਖ ਘਰ ਪਰਤ ਰਹੇ 2 ਸਕੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛ ਗਏ ਸੱਥਰ

ਪਟਿਆਲਾ (ਇੰਦਰਜੀਤ ਬਖ਼ਸ਼ੀ) : ਸਮਾਣਾ-ਪਟਿਆਲਾ ਰੋਡ 'ਤੇ ਪਿੰਡ ਚੌਹਾਠ ਨੇੜੇ ਬੀਤੀ ਦੇਰ ਰਾਤ ਕਾਰ-ਟਰੈਕਟਰ-ਟਰਾਲੀ ਦੀ ਹੋਈ ਭਿਆਨਕ ਟੱਕਰ 'ਚ ਦੋ ਸਕੇ ਭਰਾਵਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਸਵਿਫਟ ਕਾਰ 'ਚ ਸਵਾਰ ਹੋ ਕੇ ਆਪਣੇ ਦੋਸਤਾਂ ਨਾਲ ਫ਼ਿਲਮ ਦੇਖ ਕੇ ਪਟਿਆਲਾ ਤੋਂ ਘਰ ਪਰਤ ਰਹੇ ਸਨ। ਜਦੋਂ ਉਹ ਸਮਾਣਾ-ਪਟਿਆਲਾ ਰੋਡ 'ਤੇ ਪਿੰਡ ਚੌਹਾਠ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਸੜਕ 'ਤੇ ਖੜ੍ਹੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਦੌਰਾਨ 2 ਨੌਜਵਾਨਾਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ- ਮੁਕਤਸਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, 29 ਲੱਖ ਦਾ ਸੋਨਾ ਚੋਰੀ ਕਰ ਰਫੂ ਚੱਕਰ ਹੋਇਆ ਚੋਰ

ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਜ਼ਖ਼ਮੀ ਹੋਏ ਨੌਜਵਾਨਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਅਤੇ ਉਹ ਜ਼ੇਰੇ ਇਲਾਜ ਹਨ। ਮ੍ਰਿਤਕ ਨੌਜਵਾਨਾਂ ਦੀ ਪਛਾਣ ਜਸਪਾਲ ਸਿੰਘ (24) ਅਤੇ ਚੰਨੀ ਸਿੰਘ (20) ਵਾਸੀ ਮੁਰਾਦਪੁਰਾ ਵਜੋਂ ਹੋਈ ਹੈ ਅਤੇ ਉਹ ਦੋਵੇਂ ਸਕੇ ਭਰਾ ਸਨ। ਇੱਕੋ ਪਰਿਵਾਰ ਦੇ 2 ਜਵਾਨ ਪੁੱਤਾਂ ਦੀ ਮੌਤ ਦੀ ਖ਼ਬਰ ਕਾਰਨ ਪਿੰਡ 'ਚ ਸੋਗ ਦੀ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲ ਕਰਦਿਆਂ ਜ਼ਖ਼ਮੀ ਨੌਜਵਾਨ ਸੰਟੀ ਨੇ ਦੱਸਿਆ ਕਿ ਉਹ ਕਾਰ ਦੀ ਪਿਛਲੀ ਸੀਟ 'ਤੇ ਬੈਠਾ ਸੀ। ਇਸ ਦੌਰਾਨ ਸੜਕ 'ਤੇ ਇਕ ਟਰਾਲੀ ਖੜ੍ਹੀ ਸੀ, ਸਾਹਮਣੋਂ ਆ ਰਹੀਆਂ ਗੱਡੀਆਂ ਦੀ ਲਾਈਟ ਕਾਰਨ ਉਨ੍ਹਾਂ ਦੀ ਕਾਰ ਅਚਾਨਕ ਟਰਾਲੀ ਦੇ ਹੇਠਾਂ ਜਾ ਵੜ੍ਹੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਇਸ 'ਚ 2 ਦੀ ਮੌਤ ਹੋ ਗਈ ਅਤੇ ਬਾਕੀਆਂ ਦੇ ਗੰਭੀਰ ਸੱਟਾਂ ਲੱਗੀਆਂ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News