''ਖੇੜੀ ਗੰਡਿਆਂ'' 2 ਭਰਾਵਾਂ ਦੀ ਮੌਤ ਦਾ ਮਾਮਲਾ, ਮਾਂ ਅਤੇ ਰਿਸ਼ਤੇਦਾਰ ਨਾਮਜ਼ਦ

Saturday, Nov 23, 2019 - 03:14 PM (IST)

''ਖੇੜੀ ਗੰਡਿਆਂ'' 2 ਭਰਾਵਾਂ ਦੀ ਮੌਤ ਦਾ ਮਾਮਲਾ, ਮਾਂ ਅਤੇ ਰਿਸ਼ਤੇਦਾਰ ਨਾਮਜ਼ਦ

ਰਾਜਪੁਰਾ (ਨਿਰਦੋਸ਼)—4 ਮਹੀਨੇ ਪਹਿਲਾਂ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਭਰਾਵਾਂ ਦੀਆਂ ਨਹਿਰ 'ਚੋਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੁਲਸ ਨੇ ਮਾਂ ਸਮੇਤ ਉਸ ਦੇ ਕਥਿਤ ਪ੍ਰੇਮੀ ਖਿਲਾਫ ਕੇਸ ਦਰਜ ਕਰ ਲਿਆ। ਪਰਿਵਾਰ ਵੱਲੋਂ ਉਨ੍ਹਾਂ ਦੋਵਾਂ ਦੇ ਕਥਿਤ ਰਿਸ਼ਤੇ ਹੋਣ ਦਾ ਸ਼ੱਕ ਪ੍ਰਗਟ ਕਰਨ 'ਤੇ ਕੇਸ ਦਰਜ ਕਰ ਦਿੱਤਾ ਗਿਆ। ਮੁਲਜ਼ਮਾਂ ਦਾ ਲਾਈ ਡਿਟੈਕਟਿਵ ਟੈਸਟ ਕਰਵਾਉਣ ਲਈ ਪੁਲਸ ਵੱਲੋਂ ਦਾਇਰ ਅਰਜ਼ੀ 'ਤੇ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ।4 ਮਹੀਨੇ ਬੀਤਣ ਤੋਂ ਬਾਅਦ ਵੀ ਜਸ਼ਨਪ੍ਰੀਤ ਸਿੰਘ ਅਤੇ ਹਸਨਦੀਪ ਸਿੰਘ ਦੀ ਮੌਤ 'ਤੇ ਸਸਪੈਂਸ ਬਰਕਰਾਰ ਹੈ ਕਿ ਆਖਰ ਕੋਲਡ ਡਰਿੰਕ ਲੈਣ ਗਏ ਦੋਵੇਂ ਸਕੇ ਭਰਾ ਰਾਤ ਨੂੰ ਨਹਿਰ ਵੱਲ ਗਏ ਵਾਪਸ ਨਹੀਂ ਆਏ। ਇਸ ਮਾਮਲੇ ਵਿਚ ਉਦੋਂ ਨਵਾਂ ਮੋੜ ਆ ਗਿਆ ਜਦ ਪਰਿਵਾਰ ਵਾਲਿਆਂ ਨੇ ਪਟਿਆਲਾ ਦੇ ਐੱਸ. ਐੱਸ. ਪੀ. ਨਾਲ ਮਿਲ ਕੇ ਮ੍ਰਿਤਕ ਬੱਚਿਆਂ ਦੀ ਮਾਂ ਮਨਜੀਤ ਕੌਰ ਅਤੇ ਰਿਸ਼ਤੇਦਾਰ ਬਲਜੀਤ ਸਿੰਘ ਦੇ ਕਥਿਤ ਸਬੰਧ ਹੋਣ 'ਤੇ ਸ਼ੱਕ ਕਰਦੇ ਹੋਏ ਦੋਵੇਂ ਬੱਚਿਆਂ ਦੀ ਮੌਤ ਦਾ ਸ਼ੱਕ ਪ੍ਰਗਟਾਇਆ ਹੈ।

ਇਸ ਸਬੰਧੀ ਖੇੜੀ ਗੰਡਿਆਂ ਥਾਣਾ ਦੇ ਐੱਸ. ਐੱਚ. ਓ. ਸੋਹਣ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਵੱਲੋਂ ਸ਼ੱਕ ਜਤਾਉਣ 'ਤੇ ਮ੍ਰਿਤਕ ਬੱਚਿਆਂ ਦੀ ਮਾਂ ਮਨਜੀਤ ਕੌਰ ਅਤੇ ਉਸ ਦੇ ਰਿਸ਼ਤੇਦਾਰ ਬਲਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਦਾ ਲਾਈ ਡਿਟੈਕਟਿਵ ਕਰਵਾਉਣ ਲਈ ਦਿੱਤੀ ਗਈ ਅਰਜ਼ੀ 'ਤੇ ਰਾਜਪੁਰਾ ਦੀ ਅਦਾਲਤ ਵੱਲੋਂ ਮਨਜ਼ੂਰੀ ਮਿਲ ਗਈ ਹੈ। ਇਨ੍ਹਾਂ ਨੂੰ ਦਿੱਲੀ ਲਿਜਾਇਆ ਜਾਏਗਾ।


author

Shyna

Content Editor

Related News