ਫਿਰੋਜ਼ਪੁਰ ''ਚ ਵਾਪਰੀ ਮੰਦਭਾਗੀ ਘਟਨਾ, ਦੋ ਸਕੇ ਭਰਾਵਾਂ ਨੇ ਨਹਿਰ ''ਚ ਮਾਰੀ ਛਾਲ (ਵੀਡੀਓ)

Sunday, May 17, 2020 - 08:11 PM (IST)

ਫਿਰੋਜ਼ਪੁਰ (ਸੰਨੀ)— ਪੁਲਸ ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਸ਼ੇਰ ਖਾਂ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਵੱਲੋਂ ਨਹਿਰ 'ਚ ਛਾਲ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਪਿੰਡ ਤੋਂ ਥੋੜ੍ਹੀ ਦੂਰੀ 'ਤੇ ਵਹਿੰਦੀ ਫਿਰੋਜ਼ਪੁਰ ਫੀਡਰ ਨਹਿਰ ਦੇ ਪੁੱਲ ਨੇੜੇ ਵਾਪਰੀ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵਾਪਰੀ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨਿਹੰਗ (ਤਸਵੀਰਾਂ)

PunjabKesari

ਦੋਹਾਂ ਦੀ ਪਛਾਣ ਉਡੀਕ (25) ਅਤੇ ਸੰਦੀਪ (22) ਪੁੱਤਰ ਵਜ਼ੀਰ ਸਿੰਘ ਦੇ ਰੂਪ 'ਚ ਹੋਈ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਸੰਦੀਪ ਨੇ ਨਹਿਰ 'ਚ ਛਾਲ ਮਾਰੀ ਫਿਰ ਦੇਖਦੇ ਹੀ ਦੇਖਦੇ ਉਸ ਦੇ ਦੂਜੇ ਭਰਾ ਸੰਦੀਪ ਨੇ ਨਹਿਰ 'ਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਹੀ ਪਾਣੀ 'ਚ ਰੁੜ ਗਏ।

ਇਹ ਵੀ ਪੜ੍ਹੋ: ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)

PunjabKesari

ਘਟਨਾ ਦੀ ਜਾਣਕਾਰੀ ਮਿਲਣ 'ਤੇ ਪਿੰਡ ਦੇ ਲੋਕਾਂ ਵੱਲੋਂ ਵੀ ਦੋਹਾਂ ਨੂੰ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਹੀਂ ਮਿਲ ਸਕੀ। ਦੋਵੇਂ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਏ। ਵੱਡਾ ਭਰਾ ਵਿਆਇਆ ਹੋਇਆ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।

PunjabKesari
ਇਹ ਵੀ ਪੜ੍ਹੋ: ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ


author

shivani attri

Content Editor

Related News