ਪੰਜਾਬ 'ਚ ਵਾਪਰੀ ਸ਼ਰਮਨਾਕ ਘਟਨਾ! 2 ਨੌਜਵਾਨਾਂ ਨੇ ਰੋਲ਼ੀ 13 ਸਾਲਾ ਬੱਚੀ ਦੀ ਪੱਤ ਤੇ ਫ਼ਿਰ...

Thursday, Jun 27, 2024 - 02:57 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੇਟ ਇਲਾਕੇ ਦੇ ਕਿਸੇ ਪਿੰਡ ਵਿਚ ਅੱਠਵੀਂ ਕਲਾਸ ਵਿਚ ਪੜ੍ਹਦੀ 13 ਵਰ੍ਹਿਆਂ ਦੀ ਨਾਬਾਲਿਗ ਲੜਕੀ ਨਾਲ ਜਬਰ-ਜ਼ਿਨਾਹ ਕਰਨ ਅਤੇ ਉਸ ਦਾ ਵੀਡੀਓ ਬਣਾਉਣ ਵਾਲੇ ਦੋ ਨੌਜਵਾਨਾਂ ਦੇ ਖ਼ਿਲਾਫ਼ ਟਾਂਡਾ ਪੁਲਸ ਨੇ  ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਲੜਕੀ ਦੀ ਮਾਤਾ ਦੇ ਬਿਆਨ ਦੇ ਅਧਾਰ ਤੇ ਗਗਨਦੀਪ ਸਿੰਘ ਗੱਗੂ ਪੁੱਤਰ ਮਲਕੀਤ ਸਿੰਘ ਅਤੇ ਵਿਸ਼ਾਲ ਉਰਫ ਨੇਪਾਲੀ ਪੁੱਤਰ ਜੰਗ ਬਹਾਦਰ ਦੇ ਖ਼ਿਲਾਫ਼ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਹੋਈ ਬਾਰਿਸ਼ ਨਾਲ ਮਿਲੀ ਗਰਮੀ ਤੋਂ ਮਿਲੀ ਰਾਹਤ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਆਪਣੇ ਬਿਆਨ ਵਿਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸਦੀ ਲੜਕੀ ਨਾਲ ਮਾਰਚ ਮਹੀਨੇ ਵਿਚ ਜਬਰ ਜ਼ਿਨਾਹ ਕਰਕੇ ਉਸ ਦਾ ਵੀਡੀਓ ਬਣਾਇਆ ਹੈ। ਉਸਦੀ ਲੜਕੀ ਨੇ ਬਦਨਾਮੀ ਦੇ ਡਰ ਕਾਰਨ ਉਸ ਨੂੰ ਇਸ ਬਾਰੇ ਦੱਸਿਆ ਨਹੀਂ। ਹੁਣ ਇਹ ਮੁਲਜ਼ਮ ਉਸ ਦੀ ਲੜਕੀ ਨੂੰ ਵੀਡੀਓ ਨੂੰ ਲੈ ਕੇ ਬਲੈਕਮੇਲ ਕਰਦੇ ਹੋਏ ਦੋਬਾਰਾ ਮਿਲਣ ਨੂੰ ਕਹਿੰਦੇ ਹਨ। ਪੁਲਸ ਨੇ ਹੁਣ ਦੋਹਾਂ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਪ੍ਰਭਜੋਤ ਕੌਰ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News