ਨਸ਼ੀਲੇ ਕੈਪਸੂਲਾਂ ਤੇ ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ

10/08/2017 5:24:28 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਨਸ਼ਿਆਂ ਦੇ ਖਿਲਾਫ ਛੇੜੀ ਹੋਈ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦਿਆਂ ਇਕ ਵਿਅਕਤੀ ਕੋਲੋਂ ਨਸ਼ੀਲੇ ਕੈਪਸੂਲ ਤੇ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕਿਰਪਾਲ ਸਿੰਘ, ਐੱਚ. ਸੀ. ਮੁਖਤਿਆਰ ਸਿੰਘ ਪੁਲਸ ਫੋਰਸ ਨਾਲ ਡੱਲਾ ਤੋਂ ਪਿੰਡ ਤੋਤੀ ਵੱਲ ਗਸ਼ਤ ਕਰ ਰਹੇ ਸਨ, ਤਾਂ ਇਕ ਪਿੰਡ ਮਨਿਆਲਾ ਵਿਖੇ ਪਿੰਡ ਸ਼ੇਰਪੁਰ ਦੋਨਾ ਵਾਲੇ ਪਾਸੇ ਤੋਂ ਇਕ ਵਿਅਕਤੀ ਨੂੰ ਮੋਢੇ 'ਤੇ ਭਾਰੀ ਕੈਨੀ ਪਲਾਸਟਿਕ ਚੁੱਕੀ ਪੈਦਲ ਆਉਂਦੇ ਵੇਖਿਆ, ਜੋ ਪੁਲਸ ਪਾਰਟੀ ਨੂੰ ਦੇਖ ਕੇ ਵਾਪਸ ਮੁੜਨ ਲੱਗਾ। ਪੁਲਸ ਪਾਰਟੀ ਵਲੋਂ ਉਸਨੂੰ ਕਾਬੂ ਕਰਕੇ ਜਦੋਂ ਪਲਾਸਟਿਕ ਦੀ ਕੈਨੀ ਖੋਲ੍ਹੀ ਤਾਂ ਉਸ 'ਚੋਂ 18 ਹਜ਼ਾਰ 770 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਹੋਈ। ਥਾਣਾ ਪੁਲਸ ਨੇ ਉਕਤ ਦੋਵਾਂ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ। ਇਸ ਮੌਕੇ ਏ. ਐੱਸ. ਆਈ. ਹਰਜੀਤ ਸਿੰਘ ਚੌਕੀ ਇੰਚਾਰਜ ਮੋਠਾਂਵਾਲ, ਏ. ਐੱਸ. ਆਈ. ਕਿਰਪਾਲ ਸਿੰਘ, ਐੱਚ. ਸੀ. ਬਲਕਾਰ ਸਿੰਘ ਮੁੱਖ ਮੁਣਸ਼ੀ ਤੇ ਲਹਿੰਬਰ ਸਿੰਘ ਆਦਿ ਹਾਜ਼ਰ ਸਨ।


Related News