ਨਸ਼ੇ ਵਾਲੇ ਟੀਕਿਅਾਂ ਤੇ ਸ਼ੀਸ਼ੀਆਂ ਸਮੇਤ ਵੱਖ-ਵੱਖ ਥਾਵਾਂ ਤੋਂ 2 ਗ੍ਰਿਫਤਾਰ

Tuesday, Jul 10, 2018 - 06:01 AM (IST)

ਨਸ਼ੇ ਵਾਲੇ ਟੀਕਿਅਾਂ ਤੇ ਸ਼ੀਸ਼ੀਆਂ ਸਮੇਤ ਵੱਖ-ਵੱਖ ਥਾਵਾਂ ਤੋਂ 2 ਗ੍ਰਿਫਤਾਰ

ਫਤਿਹਗਡ਼੍ਹ ਸਾਹਿਬ,(ਜੱਜੀ)- ਥਾਣਾ ਬਡਾਲੀ ਆਲਾ ਸਿੰਘ ਦੀ ਪੁਲਸ ਨੇ 2 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ 23  ਨਸ਼ੇ  ਵਾਲੇ ਟੀਕਿਅਾਂ  ਅਤੇ  23 ਸ਼ੀਸ਼ੀਆਂ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ।      ਐੱਸ. ਪੀ. (ਜਾਂਚ) ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਬਡਾਲੀ ਆਲਾ ਸਿੰਘ ਦੇ ਐੱਸ. ਐੱਚ. ਓ. ਗਗਨਪ੍ਰੀਤ ਸਿੰਘ ਦੀ ਅਗਵਾਈ ’ਚ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਪੁਨੀਤ ਸਿੰਘ ਉਰਫ ਮੋਨੂੰ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਦਾਦੂਮਾਜਰਾ ਨੂੰ ਨਸ਼ੇ  ਵਾਲੇ  12 ਟੀਕਿਅਾਂ ਅਤੇ 12  ਸ਼ੀਸ਼ੀਆਂ  ਸਮੇਤ ਗ੍ਰਿਫਤਾਰ ਕਰ  ਕੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕੀਤਾ ਹੈ। 
 ਇਸੇ ਤਰ੍ਹਾਂ ਸਹਾਇਕ ਥਾਣੇਦਾਰ ਜਤਿੰਦਰਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦਿਅਾਂ ਪਿੰਡ ਈਸਰ ਹੇਲ ਕੋਲੋਂ ਗੁਰਸੇਵਕ ਸਿੰਘ ਪੁੱਤਰ ਗਿਆਨ ਸਿੰਘ  ਪਿੰਡ ਦਾਦੂਮਾਜਰਾ ਨੂੰ 11 ਟੀਕਿਅਾਂ  ਅਤੇ 11 ਸ਼ੀਸ਼ੀਆਂ  ਸਮੇਤ ਗ੍ਰਿਫਤਾਰ ਕਰ  ਕੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕੀਤਾ ਹੈ। ਉਕਤ ਦੋਵਾਂ ਵਿਅਕਤੀਆਂ ਨੂੰ ਬੱਸੀ ਪਠਾਣਾਂ ਦੀ ਡੀ. ਐੱਸ. ਪੀ. ਨਵਨੀਤ ਕੌਰ ਦੇ ਸਾਹਮਣੇ ਤਲਾਸ਼ੀ ਲੈ ਕੇ ਗ੍ਰਿਫਤਾਰ ਕੀਤਾ ਗਿਆ। ਦੋਵਾਂ ਨੂੰ ਅੱਜ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ’ਚ ਪੇਸ਼ ਕੀਤਾ, ਜਿਥੋਂ ਦੋਵਾਂ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ’ਚ ਜੇਲ ਭੇਜ ਦਿੱਤਾ।


Related News