ਪੰਜਾਬ ਪੁਲਸ ਨੂੰ ਵੱਡੀ ਸਫਲਤਾ, ਫੜ੍ਹੀ 5 ਲੱਖ ਦੀ 'ਅਫੀਮ'
Friday, Apr 12, 2019 - 03:33 PM (IST)
ਲਾਲੜੂ (ਕੁਲਦੀਪ) : ਲਾਲੜੂ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਨਾਕੇਬੰਦੀ ਦੌਰਾਨ 2 ਵਿਅਕਤੀਆਂ ਤੋਂ ਕਰੀਬ 5 ਲੱਖ ਰੁਪਏ ਕੀਮਤ ਦੀ ਅਫੀਮ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਪੁਲਸ ਵਲੋਂ ਨਾਕਾ ਲਾਇਆ ਗਿਆ ਸੀ। ਨਾਕੇ ਦੌਰਾਨ ਅੰਬਾਲਾ ਤੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੂੰ ਜਦੋਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬੱਸ 'ਚੋਂ 2 ਵਿਅਕਤੀ ਉਤਰ ਕੇ ਭੱਜਣ ਲੱਗੇ ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਕਤ ਦੋਹਾਂ ਵਿਅਕਤੀਆਂ ਦੀ ਤਲਾਸ਼ੀ ਲੈਣ 'ਤੇ ਪੁਲਸ ਨੂੰ ਦੋਹਾਂ ਪਾਸੋਂ 3-3 ਕਿਲੋ ਅਫੀਮ ਬਰਾਮਦ ਹੋਈ। ਫੜ੍ਹੇ ਗਏ ਦੋਵੇਂ ਵਿਅਕਤੀ ਬਿਹਾਰ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਨੇ ਇਹ ਅਫੀਮ ਹਿਮਾਚਲ ਪ੍ਰਦੇਸ਼ ਜਾ ਕੇ ਵੇਚਣੀ ਸੀ। ਫਿਲਹਾਲ ਪੁਲਸ ਨੇ ਦੋਹਾਂ 'ਤੇ ਮਾਮਲਾ ਕਰ ਲਿਆ ਹੈ ਅਤੇ ਦੋਹਾਂ ਨੂੰ ਅਦਾਲਤ 'ਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।