ਡੇਢ ਕਿਲੋ ਚਰਸ ਤੇ 550 ਨਸ਼ੀਲੀਆਂ ਗੋਲੀਆਂ ਸਮੇਤ 2 ਗ੍ਰਿਫਤਾਰ

Sunday, Aug 13, 2017 - 07:35 AM (IST)

ਡੇਢ ਕਿਲੋ ਚਰਸ ਤੇ 550 ਨਸ਼ੀਲੀਆਂ ਗੋਲੀਆਂ ਸਮੇਤ 2 ਗ੍ਰਿਫਤਾਰ

ਅੰਮ੍ਰਿਤਸਰ, (ਸੰਜੀਵ)- ਸੀ. ਆਈ. ਏ. ਸਟਾਫ ਦੀ ਪੁਲਸ ਨੇ ਥਾਣਾ ਰਾਮਬਾਗ ਖੇਤਰ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਵਿਨੋਦ ਕੁਮਾਰ ਮਿੰਟੂ ਨਿਵਾਸੀ ਸ਼ਰੀਫਪੁਰਾ ਤੇ ਉਸ ਦੇ ਸਾਥੀ ਰਾਜ ਕੁਮਾਰ ਯਾਦਵ ਨਿਵਾਸੀ ਜੱਜ ਨਗਰ ਬਟਾਲਾ ਰੋਡ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ 'ਚੋਂ ਡੇਢ ਕਿਲੋ ਚਰਸ ਤੇ 550 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News