ਰੂਪਨਗਰ: ਮਹਾਤਮਾ ਦੇ ਕਤਲ ਮਾਮਲੇ 'ਚ ਪੁਲਸ ਨੂੰ ਮਿਲੀ ਵੱਡੀ ਸਫਲਤਾ, 2 ਕਾਤਲ ਗ੍ਰਿਫਤਾਰ

05/19/2020 9:44:15 PM

ਰੂਪਨਗਰ, ਨਵਾਂਸ਼ਹਿਰ,(ਵਿਜੇ ਸ਼ਰਮਾ, ਤ੍ਰਿਪਾਠੀ, ਮਨੋਰੰਜਨ)- ਪੁਲਸ ਨੇ ਐਤਵਾਰ ਨੂੰ ਰਿਸ਼ੀ ਮੁਨੀ ਦਿਸ਼ਮ ਆਸ਼ਰਮ ਹੈਡਵਰਕਸ ਰੂਪਨਗਰ ਦੇ ਮਹਾਤਮਾ ਯੋਗੇਸ਼ਵਰ ਦੇ ਕਾਤਲਾਂ ਦੀ ਪਛਾਣ ਕਰਕੇ ਦੋ ਕਾਤਲਾਂ ਨੂੰ 72 ਘੰਟੇ ਤੋਂ ਵੀ ਪਹਿਲਾਂ ਹੀ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕਰ ਲਈ ਹੈ। ਐਤਵਾਰ ਸਵੇਰੇ ਮਹਾਤਮਾ ਦੇ ਕਤਲ ਦਾ ਉਸ ਸਮੇਂ ਪਤਾ ਚੱਲਿਆ ਸੀ ਜਦੋ ਇਕ ਭਗਤ ਉਨ੍ਹਾਂ ਨੂੰ ਖਾਣਾ ਦੇਣ ਲਈ ਗਿਆ ਸੀ। ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਇਸ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ।

ਇਸਦੇ ਸਬੰਧੀ ਐੱਸ. ਐੱਚ. ਓ. ਕਾਠਗਡ਼੍ਹ ਪਰਮਿੰਦਰ ਸਿੰਘ ਅਤੇ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਇਸ ਕਤਲ ’ਚ 4 ਲੁਟੇਰੇ ਸ਼ਾਮਲ ਸਨ ਜੋ ਲੁੱਟਣ ਦੀ ਨੀਅਤ ਨਾਲ ਆਸ਼ਰਮ ’ਚ ਦਾਖਲ ਹੋਏ ਪਰ ਮਹਾਤਮਾ ਵਲੋਂ ਵਿਰੋਧ ਕਰਨ ਦੇ ਕਾਰਣ ਇਨ੍ਹਾਂ ਲੁਟੇਰਿਆਂ ਨੇ ਮਹਾਤਮਾ ਦਾ ਕਤਲ ਕਰ ਦਿੱਤਾ ਅਤੇ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਪੁਲਸ ਨੇ ਇਸ ਸਬੰਧੀ 2 ਕਾਤਲਾਂ ਸੰਜੇ ਉਰਫ ਜੰਗ (20) ਪੁੱਤਰ ਹਰਮੇਸ਼ ਵਾਸੀ ਬਡ਼ੀ ਹਵੇਲੀ ਰੂਪਨਗਰ ਅਤੇ ਦੀਪਕ (46) ਪੁੱਤਰ ਸਮਰ ਵਾਸੀ ਸਦਾਬਰਤ ਰੂਪਨਗਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛ ਪਡ਼ਤਾਲ ’ਚ ਉਨ੍ਹਾਂ ਖੁਲਾਸਾ ਕੀਤਾ ਕਿ ਉਕਤ ਕਤਲ ਉਨ੍ਹਾਂ ਨੇ ਅਪਣੇ 2 ਹੋਰ ਸਾਥੀ ਫਰਿਆਦ ਉਰਫ ਸੁੱਖਾ ਪੁੱਤਰ ਰੋਡ਼ਾ ਰਾਮ ਵਾਸੀ ਮੁੰਡੀ (ਖਰਡ਼) ਹਾਲ ਵਾਸੀ ਭਰਤਗਡ਼੍ਹ ਅਤੇ ਵਿਜੈ ਉਰਫ ਜਾਫੀ ਪੁੱਤਰ ਸੰਦਰ ਨਾਥ ਵਾਸੀ ਭਰਤਗਡ਼੍ਹ ਨੇ ਵੀ ਸਾਥ ਦਿੱਤਾ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਵਾਰਦਾਤ ’ਚ ਵਰਤੀ ਕੁਹਾਡ਼ੀ, ਮੋਬਾਈਲ ਫੋਨ, ਬਾਈਕ ਅਤੇ ਲੁੱਟ ਦਾ ਸਾਮਾਨ ਕੀਤਾ ਬਰਾਮਦ ਕਰ ਲਿਆ ਗਿਆ। ਉਪਰੋਕਤ ਗ੍ਰਿਫਤਾਰ ਆਰੋਪੀਆਂ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ।


Bharat Thapa

Content Editor

Related News