ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ
Tuesday, Jul 03, 2018 - 05:30 AM (IST)

ਫਗਵਾੜਾ, (ਹਰਜੋਤ)- ਸਤਨਾਮਪੁਰਾ ਪੁਲਸ ਨੇ ਇਕ ਵਿਅਕਤੀ ਨੂੰ ਨੰਗਲ ਕਾਲੋਨੀ ਨਹਿਰ ਪੁਲੀ ਨੋੜਿਓ ਗ੍ਰਿਫਤਾਰ ਕਰ ਕੇ ਉਸ ਪਾਸੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕਰ ਕੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਪੁੱਤਰ ਭੁਪੂਤੀ ਰਾਮ ਵਾਸੀ ਗਲੀ ਨੰ. 7, ਮੁਹੱਲਾ ਗੋਬਿੰਦਪੁਰਾ ਵਜੋਂ ਹੋਈ ਹੈ।
ਇਸੇ ਤਰ੍ਹਾਂ ਪੁਲਸ ਨੇ ਸੁਖਦੇਵ ਰਾਜ ਪੁੱਤਰ ਦੇਸ ਰਾਜ ਵਾਸੀ ਗਲੀ ਨੰਬਰ. 1, ਮੁਹੱਲਾ ਗੋਬਿੰਦਪੁਰਾ ਨੂੰ ਕਾਬੂ ਕਰਕੇ ਉਸ ਤੋਂ ਇਕ ਕੈਨੀ 'ਚੋਂ 6000 ਐੱਮ. ਐੱਲ. ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕੀਤਾ ਗਿਆ ਹੈ।