ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ

Wednesday, Sep 20, 2017 - 02:27 AM (IST)

ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ

ਨਵਾਂਸ਼ਹਿਰ, (ਤ੍ਰਿਪਾਠੀ)-  ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ 2 ਮਾਮਲਿਆਂ 'ਚ 16,500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੈੱਡ ਕਾਂਸਟੇਬਲ ਦਰਸ਼ਨ ਲਾਲ ਨੇ ਦੱਸਿਆ ਕਿ ਦੌਰਾਨੇ ਗਸ਼ਤ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਸੁੱਜੋਂ ਤੋਂ ਪੱਲੀ ਝਿੱਕੀ ਵੱਲ ਜਾ ਰਹੀ ਸੀ ਕਿ ਜਦੋਂ ਉਸਦੀ ਪਾਰਟੀ ਪਿੰਡ ਸੂਰਾਪੁਰ ਦੇ ਨਜ਼ਦੀਕ ਪੁੱਜੀ ਤਾਂ ਦੂਜੇ ਪਾਸੇ ਤੋਂ ਪਲਾਸਟਿਕ ਦਾ ਥੈਲਾ ਚੁੱਕੀ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 9 ਹਜ਼ਾਰ ਐੱਮ. ਐੱਲ. (12 ਬੋਤਲ) ਨਾਜਾਇਜ਼ ਸ਼ਰਾਬ ਬਰਾਮਦ ਹੋਈ । ਗ੍ਰਿਫਤਾਰ ਨੌਜਵਾਨ ਦੀ ਪਛਾਣ ਰਘੁਵੀਰ ਸਿੰਘ ਉੁਰਫ਼ ਸੋਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਨੌਰਾ ਵਜੋਂ ਕੀਤੀ ਗਈ।
ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਕਿਰਪਾਲ ਸਿੰਘ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਸਨਾਵਾਂ ਦੇ ਨਜ਼ਦੀਕ ਪੁਲਸ ਦੇ ਮੁਖ਼ਬਰ ਵਿਸ਼ੇਸ਼ ਤੋਂ ਮਿਲੀ ਪੁਖਤਾ ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਨਾਜਾਇਜ਼ ਸ਼ਰਾਬ ਵੇਚ ਰਹੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਕਬਜ਼ੇ 'ਚੋਂ 7500 ਐੱਮ. ਐੱਲ. (10 ਬੋਤਲਾਂ) ਸ਼ਰਾਬ ਬਰਾਮਦ ਕੀਤੀ। ਗ੍ਰਿਫਤਾਰ ਵਿਅਕਤੀ ਦੀ ਪਛਾਣ ਰਵੀ ਕੁਮਾਰ ਪੁੱਤਰ ਜਸਵੀਰ ਸਿੰਘ ਵਾਸੀ ਸਨਾਵਾਂ ਵਜੋਂ ਹੋਈ ਹੈ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News