ਜ਼ੀਰਕਪੁਰ ''ਚ 260 ਡੱਬੇ ਸ਼ਰਾਬ ਸਮੇਤ 2 ਤਸਕਰ ਕਾਬੂ

Sunday, Nov 08, 2020 - 03:53 PM (IST)

ਜ਼ੀਰਕਪੁਰ ''ਚ 260 ਡੱਬੇ ਸ਼ਰਾਬ ਸਮੇਤ 2 ਤਸਕਰ ਕਾਬੂ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਥਾਣਾ ਢਕੋਲੀ ਵਿਖੇ 2 ਸ਼ਰਾਬ ਤਸਕਰਾਂ ਤੋਂ ਵੱਡੀ ਮਾਤਰਾ 'ਚ ਸ਼ਰਾਬ ਫੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਦਰਜ ਮਾਮਲੇ ਅਨੁਸਾਰ ਥਾਣਾ ਢਕੋਲੀ ਦੀ ਪੁਲਸ ਭੈੜੇ ਅਨਸਰਾਂ ਦੀ ਚੈਕਿੰਗ ਦੇ ਸਬੰਧ 'ਚ ਐਮ. ਐਸ. ਇਨਕਲੇਵ ਗੇਟ ਨਜ਼ਦੀਕ ਮੌਜੂਦ ਸੀ ਤਾਂ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਜਾਫ਼ਰ ਅਲੀ ਪੁੱਤਰ ਕਾਸਮ ਅਲੀ ਵਾਸੀ ਪੌਂਟਾ ਸਾਹਿਬ, ਜ਼ਿਲ੍ਹਾ ਸਿਰਮੋਰ ਅਤੇ ਮੁਸਤਫ਼ਾ ਅਲੀ ਪੁੱਤਰ ਗੁਲਦਾਲ ਸ਼ਾਹ ਵਾਸੀ ਬਗਵਾਲਾ ਜ਼ਿਲ੍ਹਾ ਸੋਲਨ ਜੋ ਕਿ ਅਰੁਣਾਚਲ ਪ੍ਰਦੇਸ਼ ਦੀ ਅੰਗਰੇਜੀ ਸ਼ਰਾਬ ਚੰਡੀਗੜ੍ਹ ਤੋਂ ਲੋਡ ਕਰਵਾ ਕੇ ਟਰੱਕ 'ਚ ਦੂਜੇ ਸੂਬਿਆਂ 'ਚ ਮਹਿੰਗੇ ਭਾਅ 'ਤੇ ਸਪਲਾਈ ਕਰਦੇ ਹਨ, ਜੋ ਅੱਜ ਵੀ ਸ਼ਰਾਬ ਲੋਡ ਕਰਵਾ ਕੇ ਪੰਚਕੂਲਾ ਸਾਈਡ ਤੋਂ ਡੇਰਾਬੱਸੀ ਰੋਡ ਰਾਹੀਂ ਢਕੋਲੀ ਆ ਰਹੇ ਹਨ।

ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਜਾਫ਼ਰ ਅਲੀ ਅਤੇ ਮੁਸਤਫ਼ਾ ਉਕਤ ਟਰੱਕ ਸਮੇਤ ਕਾਬੂ ਕੀਤੇ ਜਾ ਸਕਦੇ ਹਨ। ਉਕਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਨਾਕਾਬੰਦੀ ਕਰਦਿਆਂ ਉਕਤਾਨ ਦੋਵੇਂ ਦੋਸ਼ੀਆਂ ਨੂੰ 260 ਡੱਬੇ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Babita

Content Editor

Related News