ਪੰਜਾਬ ’ਚ ਹੁਣ ਤੱਕ 2,21,480 ਲਾਇਸੈਂਸੀ ਹਥਿਆਰ ਹੋਏ ਜਮ੍ਹਾ
Tuesday, Mar 19, 2019 - 02:44 AM (IST)
ਚੰਡੀਗਡ਼੍ਹ, (ਭੁੱਲਰ)- ਲੋਕ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ਵਿਚ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੌਰਾਨ 17 ਮਾਰਚ 2019 ਹੁਣ ਤੱਕ 2,21,480 ਲਾਇਸੈਂਸੀ ਹਥਿਆਰ ਜਮ੍ਹਾ ਹੋ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਵਿਚ ਵੱਖ-ਵੱਖ ਸਰਵਿਲਾਂਸ ਟੀਮਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ 49,574 ਲਿਟਰ ਸ਼ਰਾਬ ਫਡ਼ੀ ਗਈ ਹੈ, ਜਿਸ ਦੀ ਕੀਮਤ 96 ਲੱਖ ਰੁਪਏ ਬਣਦੀ ਹੈ। ਇਸੇ ਤਰ੍ਹਾਂ ਸੂਬੇ ਵਿਚ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਵੀ ਫਡ਼ੇ ਗਏ ਹਨ, ਜਿਨ੍ਹਾਂ ਦੀ ਕੀਮਤ 57.45 ਕਰੋਡ਼ ਬਣਦੀ ਹੈ।