ਪੰਜਾਬ ’ਚ 3 ਸਾਲਾਂ ’ਚ ਨਸ਼ੇ ਦੀ ਓਵਰਡੋਜ਼ ਕਾਰਨ 195 ਲੋਕ ਮੌਤ ਦੇ ਮੂੰਹ ’ਚ ਗਏ

Wednesday, Aug 18, 2021 - 07:53 PM (IST)

ਗੁਰਦਾਸਪੁਰ (ਸਰਬਜੀਤ) : ਚਿੱਟਾ ਹਰ ਹਫਤੇ ਪੰਜਾਬ ’ਚ ਨੌਜਵਾਨਾਂ ਨੂੰ ਖਤਮ ਕਰਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਅੰਕੜੇ ਮੁਤਾਬਕ ਪੰਜਾਬ ’ਚ ਜਨਵਰੀ 2017 ਤੋਂ 2019 ਤੱਕ 3 ਸਾਲਾਂ ’ਚ ਨਸ਼ੇ ਦੀ ਓਵਰਡੋਜ਼ ਨਾਲ 195 ਮੌਤਾਂ ਹੋਈਆਂ ਹਨ। ਜਦੋਂ ਕਿ ਕੇਂਦਰੀ ਸਮਾਜਿਕ ਨਿਆਂ ਪਾਲਿਕਾ ਅਤੇ ਮੰਤਰਾਲੇ ਤੋਂ ਮਿਲੇ ਵੇਰਵੇ ਅਨੁਸਾਰ ਕੈਪਟਨ ਸਰਕਾਰ ਦੇ ਪਹਿਲੇ ਸਾਲ 2017 ’ਚ ਨਸ਼ਿਆ ਦੌਰਾਨ 71 ਮੌਤਾਂ ਹੋਈਆਂ ਸਨ। 2018 ’ਚ 78 ਜਦੋਂ ਕਿ 2019 ’ਚ 45 ਮੌਤਾਂ ਹੋਈਆਂ ਹਨ। ਇੰਨਾਂ ਸਾਲਾਂ ’ਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਨਸ਼ੇ ਦੀ ਡੋਜ਼ ਵੱਧ ਮਾਤਰਾ ’ਚ ਲੈਣ ਕਾਰਨ ਮਰ ਚੁੱਕੇ ਹਨ। ਪੰਜਾਬ ਦੇ ਸਰਕਾਰੀ ਅੰਕੜੇ ਅਨੁਸਾਰ 3 ਸਾਲਾਂ ’ਚ 18 ਤੋਂ 20 ਸਾਲ ਦੀ ਉਮਰ ’ਚ 122, 30 ਤੋਂ 45 ਸਾਲ ਦੀ ਉਮਰ ’ਚ 59 ਤੇ 45 ਤੋਂ 60 ਸਾਲ ਦੀ ਉਮਰ ’ਚ 8 ਲੋਕ ਨਸ਼ਿਆਂ ਕਾਰਨ ਮੌਤ ਦੇ ਮੂੰਹ ’ਚ ਚੱਲੇ ਗਏ ਹਨ। ਉੱਧਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਨਸ਼ਿਆਂ ਨੂੰ ਠੱਲ ਪਾਉਣ ਲਈ ਪ੍ਰਾਂਤ ਦੇ 6 ਸੂਬਿਆਂ ’ਚ ਸਭ ਤੋਂ ਵੱਧ ਨਸ਼ੇੜੀ ਪੰਜਾਬ ਦਾ ਨਾਮ ਹੈ, ਕਿਉਂਕਿ ਪੰਜਾਬ ਪੁਲਸ ਛੋਟੇ ਨਸ਼ਾ ਤਸੱਕਰਾਂ ਨੂੰ ਫੜਦੀ ਹੈ, ਜਦੋਂ ਕਿ ਵੱਡੇ ਮੱਗਰਮੱਛਾਂ ਨੂੰ ਨਹੀਂ ਫੜਿਆ ਜਾਂਦਾ। ਇਸ ਸਬੰਧੀ ਮਾਣਯੋਗ ਹਾਈਕੋਰਟ ਨੇ ਵੀ ਪੁਸ਼ਟੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਕਿਸਾਨ ਮੋਰਚੇ ਦੌਰਾਨ ਸਿੰਘੂ ਬਾਰਡਰ ’ਤੇ ਜਖ਼ਮੀ ਹੋਏ ਮਜ਼ਦੂਰ ਦੀ ਮੌਤ 

ਕੀ ਕਹਿੰਦੇ ਹਨ ਵਰਨਜੀਤ ਸਿੰਘ
ਪੰਜਾਬ ’ਚ ਨਸ਼ਿਆ ਦੇ ਖ਼ਿਲਾਫ਼ ਮੁਹਿੰਮ ਚਲਾਉਣ ਲਈ ਵਰਨਜੀਤ ਸਿੰਘ ਸਨਾਮ ਦਾ ਕਹਿਣਾ ਹੈ ਕਿ ਇਸ ਸਮੇਂ ਨਸ਼ਿਆ ਖ਼ਿਲਾਫ਼ ਕਾਂਗਰਸ ਦੋ ਫਾੜ ਹੋਣ ਕਰ ਕੇ ਨਸ਼ਾ ਤੱਸਕਰਾਂ ਦਾ ਗਠਜੋੜ ਭਾਵੇਂ ਟੁੱਟਿਆ ਹੈ ਪਰ ਚਿੱਟਾ ਅਜੇ ਵੀ ਧੜੱਲੇ ਨਾਲ ਵਿਕ ਰਿਹਾ ਹੈ। ਜਿਸ ਦੀ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਨਾਲ ਲੱਗਦੀ ਪੰਜਾਬ ਸਰਹੱਦ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਦੀ ਲੋੜ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News