ਸਕੂਲ ਆਫ ਐਮੀਨੈਂਸ ਦੇ 18 ਵਿਦਿਆਰਥੀ ਸ਼੍ਰੀਹਰੀਕੋਟਾ ਲਈ ਰਵਾਨਾ, PSLV-C 56 ਦੀ ਲਾਂਚ ਦੇ ਬਣਨਗੇ ਗਵਾਹ

Saturday, Jul 29, 2023 - 11:16 PM (IST)

ਸਕੂਲ ਆਫ ਐਮੀਨੈਂਸ ਦੇ 18 ਵਿਦਿਆਰਥੀ ਸ਼੍ਰੀਹਰੀਕੋਟਾ ਲਈ ਰਵਾਨਾ, PSLV-C 56 ਦੀ ਲਾਂਚ ਦੇ ਬਣਨਗੇ ਗਵਾਹ

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ਼ ਐਮੀਨੈਂਸ ਦੇ 18 ਵਿਦਿਆਰਥੀ ਅੱਜ ਸ਼੍ਰੀਹਰੀਕੋਟਾ ਲਈ ਰਵਾਨਾ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਜ ਇਹ ਵਿਦਿਆਰਥੀ ਪੀ.ਐੱਸ.ਐੱਲ.ਵੀ.-ਸੀ 56 ਦੀ ਲਾਂਚ ਦੇ ਗਵਾਹ ਬਣਨ ਲਈ ਰਵਾਨਾ ਹੋਏ ਹਨ। ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਇਨ੍ਹਾਂ ਵਿਦਿਆਰਥੀਆਂ ਦਾ ਇਸ ਸਬੰਧੀ ਆਉਣ ਵਾਲਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਅਲ ਬਦਰ ਦੇ ‘ਹਾਈਬ੍ਰਿਡ’ ਅੱਤਵਾਦੀ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਨ ਵਿਚ ਸਾਇੰਸ ਵਿਸ਼ੇ ਸਬੰਧੀ ਵਿਸ਼ੇਸ਼ ਲਗਾਅ ਪੈਦਾ ਕਰਨ ਦਾ ਹੈ ਤਾਂ ਜੋ ਸਾਡੇ ਵਿਦਿਆਰਥੀ ਨਵੀਆਂ ਖੋਜਾਂ ਨਾਲ ਪੰਜਾਬ ਦਾ ਨਾਂ ਰੌਸ਼ਨ ਕਰ ਸਕਣ। ਇਥੇ ਇਹ ਦਸਣਯੋਗ ਹੈ ਕਿ ਇਸੇ ਮਹੀਨੇ ਚੰਦਰਯਾਨ 3 ਦੀ ਲਾਂਚਿੰਗ ਮੌਕੇ ਵੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ 30 ਵਿਦਿਆਰਥੀ ਸ਼੍ਰੀਹਰੀਕੋਟਾ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਇਕਲੌਤੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਓ ਦੀ ਦੁਬਈ ’ਚ ਹੋ ਗਈ ਸੀ ਮੌਤ, ਮਹੀਨੇ ਬਾਅਦ ਘਰ ਪੁੱਜੀ ਲਾਸ਼

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Manoj

Content Editor

Related News