ਜ਼ਿਲ੍ਹਾ ਸੰਗਰੂਰ ’ਚ 18 ਕੀਮਤੀ ਜਾਨਾਂ ਚੜ੍ਹੀਆਂ ਕੋਰੋਨਾ ਦੀ ਭੇਂਟ, 221 ਪਾਜ਼ੇਟਿਵ ਕੇਸ

Wednesday, May 19, 2021 - 07:43 PM (IST)

ਸੰਗਰੂਰ (ਬੇਦੀ/ਰਿਖੀ) : ਜ਼ਿਲ੍ਹਾ ਸੰਗਰੂਰ ’ਚ  ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਪਾਜ਼ੇਟਿਵ ਕੇਸਾਂ ਦਾ ਆਉਣਾ ਵੀ ਵੱਡੀ ਗਿਣਤੀ ਵਿੱਚ  ਲਗਾਤਾਰ ਜਾਰੀ ਹੈ। ਜ਼ਿਲ੍ਹੇ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 12,866 ’ਤੇ ਪਹੁੰਚ ਗਈ ਹੈ ਅਤੇ ਜ਼ਿਲ੍ਹੇ ਵਿੱਚ ਹੁਣ ਤੱਕ 600  ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਜ਼ਿਲ੍ਹੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਵੱਡੀ ਗਿਣਤੀ ਵਿੱਚ ਮੌਤਾਂ ਨਾਲ ਜ਼ਿਲ੍ਹੇ ਦੇ ਲੋਕਾਂ ਵਿੱਚ ਸਹਿਮ ਵਧਦਾ ਜਾ ਰਿਹਾ ਹੈ। ਅੱਜ ਫਿਰ ਜ਼ਿਲ੍ਹੇ ਅੰਦਰ ਕਰੋਨਾ ਕਰਕੇ 18 ਮੌਤਾਂ ਹੋ ਗਈਆਂ ਹਨ। ਸਿਹਤ ਮਹਿਕਮੇ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 221 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 19 ਧੂਰੀ ’ਚ 15 ਸਿਹਤ ਬਲਾਕ ਲੌਂਗੋਵਾਲ 'ਚ 30 ਕੇਸ, ਸੁਨਾਮ ਵਿੱਚ 23, ਮਾਲੇਰਕੋਟਲਾ ਵਿੱਚ 13, ਮੂਣਕ ਵਿਚ 16, ਅਮਰਗੜ੍ਹ ’ਚ 17, ਭਵਾਨੀਗੜ੍ਹ ਵਿੱਚ 9, ਕੌਹਰੀਆਂ ਵਿੱਚ 31, ਸ਼ੇਰਪੁਰ ਵਿੱਚ 34 ਅਤੇ ਪੰਜਗਰਾਈਆਂ ਵਿੱਚ 14 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 10,351 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। 

ਇਹ ਵੀ ਪੜ੍ਹੋ :  ਇਕ ਮਹੀਨੇ ’ਚ ਹੀ ਕਾਫੀ ਖਤਰਨਾਕ ਹੋ ਚੁੱਕਾ ਹੈ ਕੋਰੋਨਾ ਵਾਇਰਸ

ਜ਼ਿਲ੍ਹੇ ’ਚ ਅਜੇ ਵੀ ਕੁੱਲ 1915 ਕੇਸ ਐਕਟਿਵ ਚੱਲ ਰਹੇ ਹਨ। ਅੱਜ ਰਾਹਤ ਦੀ ਗੱਲ ਇਹ ਵੀ ਹੈ ਕਿ 140  ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਗਏ ਹਨ। ਜ਼ਿਲ੍ਹੇ ਵਿੱਚ ਅੱਜ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ  ਕੋਰੋਨਾ ਮਹਾਮਾਰੀ ਨਾਲ  ਬਲਾਕ ਲੌਂਗੋਵਾਲ  ਦੇ ਵਿੱਚ 61 ਸਾਲਾ ਅਤੇ 65 ਸਾਲਾ ਔਰਤਾਂ , ਬਲਾਕ ਕੌਹਰੀਆਂ  ਦੀ 75 ਸਾਲਾ ਵਿਅਕਤੀ , ਸੰਗਰੂਰ ਵਿੱਚ 62 ਸਾਲਾ ਵਿਅਕਤੀ, ਬਲਾਕ ਭਵਾਨੀਗੜ੍ਹ ਵਿੱਚ 42 ਸਾਲਾ ਤੇ 63 ਸਾਲਾ ਵਿਅਕਤੀ, ਬਲਾਕ ਸੁਨਾਮ ਵਿੱਚ 65 ਸਾਲਾ ਔਰਤ , ਬਲਾਕ ਅਮਰਗੜ੍ਹ  ਵਿੱਚ 62 ਸਾਲਾ ਤੇ 60 ਸਾਲਾ ਔਰਤਾਂ, ਬਲਾਕ ਮੂਣਕ  ਵਿੱਚ 65 ਸਾਲਾ ਔਰਤ, ਸਿਹਤ ਬਲਾਕ ਪੰਜਗਰਾਈਆਂ ਵਿੱਚ 32 ਸਾਲਾ ਨੌਜਵਾਨ, ਸਿਹਤ ਬਲਾਕ ਸ਼ੇਰਪੁਰ ਵਿੱਚ 55 ਸਾਲਾ ਦੋ ਔਰਤਾਂ ਦੀ  ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜ਼ਿਲ੍ਹੇ ਅੰਦਰ ਹੋਈਆਂ ਵੱਡੀ ਗਿਣਤੀ ਮੌਤਾਂ ਨਾਲ ਵੀ ਲੋਕਾਂ ਦਾ ਬਾਹਰ ਨਿੱਕਲਣਾ ਜਾਰੀ ਹੈ ਅਤੇ ਪ੍ਰਸ਼ਾਸ਼ਨ ਦੀ ਸਖ਼ਤੀ ਵਿੱਚ ਵੀ ਢਿੱਲ ਹੁੰਦੀ ਜਾਂਦੀ ਜਾਪ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਬੈਂਸ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ - 12866
ਐਕਟਿਵ ਕੇਸ - 1915
ਠੀਕ ਹੋਏ - 10351
ਮੌਤਾਂ - 600

ਇਹ ਵੀ ਪੜ੍ਹੋ : ਕੋਰੋਨਾ ਦੇ ਬਾਵਜੂਦ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ’ਚ ਮਿਲ ਰਹੀਆਂ ਜ਼ਿਆਦਾ ਸਹੂਲਤਾਂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Anuradha

Content Editor

Related News