ਅੰਮ੍ਰਿਤਸਰ : ਮਾਧੋਪੁਰ ''ਚ ਪੁਲਸ ਵੱਲੋਂ 16 ਕਿੱਲੋ ਹੈਰੋਇਨ ਬਰਾਮਦ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Thursday, Aug 26, 2021 - 10:07 AM (IST)

ਅੰਮ੍ਰਿਤਸਰ : ਮਾਧੋਪੁਰ ''ਚ ਪੁਲਸ ਵੱਲੋਂ 16 ਕਿੱਲੋ ਹੈਰੋਇਨ ਬਰਾਮਦ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਅੱਜ ਸਵੇਰੇ ਜ਼ਿਲ੍ਹਾ ਪਠਾਨਕੋਟ ਦੇ ਮਾਧੋਪੁਰ ਇਲਾਕੇ ਤੋਂ ਇਕ ਵਿਅਕਤੀ ਕੋਲੋਂ 16 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਬਾਰੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਇਕ ਵਿਅਕਤੀ ਵੱਲੋਂ ਜੰਮੂ-ਕਸ਼ਮੀਰ ਤੋਂ ਇਹ ਹੈਰੋਇਨ ਦੀ ਖੇਪ ਅੰਮ੍ਰਿਤਸਰ ਲਿਆਂਦੀ ਜਾ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਤਖ਼ਤਾ ਪਲਟ ਦੀਆਂ ਕੋਸ਼ਿਸ਼ਾਂ ਵਿਚਾਲੇ ਸੋਨੀਆ ਗਾਂਧੀ ਨੇ ਕੈਪਟਨ ਨੂੰ ਕੀਤਾ ਫੋਨ, ਕਹੀ ਵੱਡੀ ਗੱਲ

PunjabKesari

ਡੀ. ਜੀ. ਪੀ. ਵੱਲੋਂ ਅੰਮ੍ਰਿਤਸਰ ਪੁਲਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੀ ਦਿਹਾਤੀ ਪੁਲਸ ਵੱਲੋਂ 7 ਦਿਨਾਂ ਦੇ ਅੰਦਰ 57 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਡੇਰਾਬੱਸੀ ਦੇ ਪਿੰਡ 'ਚ ਦਰਦਨਾਕ ਘਟਨਾ, ਇਕ ਸਾਲਾ ਬੱਚੀ ਦੀ ਪਾਣੀ ਨਾਲ ਭਰੀ ਬਾਲਟੀ 'ਚ ਡੁੱਬਣ ਕਾਰਨ ਮੌਤ

ਇਸ ਤੋਂ ਪਹਿਲਾਂ 21 ਅਗਸਤ ਨੂੰ ਤੜਕਸਾਰ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਅਜਨਾਲਾ ਦੀ ਪੰਜਗਰਾਈਆਂ ਪੋਸਟ ਤੋਂ 40 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਹੈਰੋਇਨ ਸਮੇਤ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News